Homeਦੇਸ਼ਜੈਪੁਰ ਦੇ ਇਸ ਮੰਦਰ 'ਚ ਲਾਗੂ ਹੋਇਆ ਡਰੈੱਸ ਕੋਡ

ਜੈਪੁਰ ਦੇ ਇਸ ਮੰਦਰ ‘ਚ ਲਾਗੂ ਹੋਇਆ ਡਰੈੱਸ ਕੋਡ

ਰਾਜਸਥਾਨ : ਰਾਜਸਥਾਨ ਦੇ ਜੈਪੁਰ ‘ਚ ਝਾਰਖੰਡ ਮਹਾਦੇਵ ਮੰਦਰ (Jharkhand Mahadev Temple) ਨੇ ਸ਼ਰਧਾਲੂਆਂ ਲਈ ਡਰੈੱਸ ਕੋਡ ਲਾਗੂ ਕੀਤਾ ਹੈ। ਮੰਦਰ ਪ੍ਰਸ਼ਾਸਨ ਦੇ ਡਰੈੱਸ ਕੋਡ ਦੇ ਮੁਤਾਬਕ ਹੁਣ ਫਟੇ ਜੀਨਸ, ਸ਼ਾਰਟਸ, ਫਰੌਕ, ਨਾਈਟ ਸੂਟ ਅਤੇ ਮਿੰਨੀ ਸਕਰਟ ਪਾ ਕੇ ਮੰਦਰ ‘ਚ ਆਉਣ ਵਾਲੇ ਲੋਕਾਂ ਨੂੰ ਐਂਟਰੀ ਨਹੀਂ ਮਿਲੇਗੀ। ਮੰਦਰ ਪ੍ਰਸ਼ਾਸਨ ਵੱਲੋਂ ਮੰਦਰ ਦੇ ਬਾਹਰ ਗੇਟ ‘ਤੇ ਇਕ ਪੋਸਟਰ ਵੀ ਲਗਾਇਆ ਗਿਆ ਹੈ, ਜਿਸ ‘ਚ ਔਰਤਾਂ ਅਤੇ ਮਰਦਾਂ ਨੂੰ ਚੰਗੇ ਕੱਪੜੇ ਪਾ ਕੇ ਮੰਦਰ ‘ਚ ਆਉਣ ਦੀ ਅਪੀਲ ਕੀਤੀ ਗਈ ਹੈ।

ਪੋਸਟਰ ‘ਚ ਕਿਹਾ ਗਿਆ ਹੈ ਕਿ ਛੋਟੇ ਕੱਪੜੇ-ਹਾਫ ਪੈਂਟ, ਬਰਮੂਡਾ, ਮਿੰਨੀ ਸਕਰਟ, ਨਾਈਟ ਸੂਟ, ਕੱਟੀ ਹੋਈ ਜੀਨਸ, ਫਰੌਕ ਪਾ ਕੇ ਆਉਣ ਅਤੇ ਬਾਹਰੋਂ ਦਰਸ਼ਨ ਕਰ ਸਕਦੇ ਹਨ। ਡਰੈੱਸ ਕੋਡ ਬਾਰੇ ਝਾਰਖੰਡ ਮਹਾਦੇਵ ਮੰਦਿਰ ਦੇ ਪ੍ਰਧਾਨ ਜੈਪ੍ਰਕਾਸ਼ ਸੋਮਾਨੀ ਨੇ ਦੱਸਿਆ ਕਿ ਕਾਫ਼ੀ ਸਮੇਂ ਤੋਂ ਇੱਥੋਂ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਜਿਹੜੇ ਲੋਕ ਫਟੇ ਜੀਨਸ, ਮਿੰਨੀ ਸਕਰਟ, ਬਰਮੂਡਾ ਪਾ ਕੇ ਮੰਦਰ ਵਿੱਚ ਆਉਂਦੇ ਹਨ। ਇਹ ਭਾਰਤੀ ਸੰਸਕ੍ਰਿਤੀ ਦੇ ਵਿਰੁੱਧ ਹੈ।

ਮੰਦਿਰ ਕਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਭਵਿੱਖ ਵਿੱਚ ਮੰਦਰ ਵਿੱਚ ਰਵਾਇਤੀ ਪੁਸ਼ਾਕ ਪਹਿਨਣ ਦਾ ਪ੍ਰਬੰਧ ਕੀਤਾ ਜਾਵੇਗਾ। ਸੋਮਾਨੀ ਨੇ ਦੱਸਿਆ ਕਿ ਇਹ ਫੈਸਲਾ ਮੰਦਰ ‘ਚ ਆਉਣ ਵਾਲੇ ਸ਼ਰਧਾਲੂਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਛੋਟੇ ਕੱਪੜੇ, ਫਟੇ ਜੀਨਸ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਇਹ ਡਰੈੱਸ ਕੋਡ ਸਿਰਫ਼ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਹੀ ਲਾਗੂ ਕੀਤਾ ਗਿਆ ਹੈ। ਝਾਰਖੰਡ ਮਹਾਦੇਵ ਮੰਦਰ ਪ੍ਰਸ਼ਾਸਨ ਵੱਲੋਂ ਡਰੈੱਸ ਕੋਡ ਲਾਗੂ ਕੀਤੇ ਜਾਣ ਦਾ ਸ਼ਰਧਾਲੂਆਂ ਨੇ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਬਹੁਤ ਵਧੀਆ ਉਪਰਾਲਾ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments