HomePunjabਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ 'ਚ ਲਾਗੂ ਹੋਇਆ ਡਰੈੱਸ ਕੋਡ

ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ‘ਚ ਲਾਗੂ ਹੋਇਆ ਡਰੈੱਸ ਕੋਡ

ਪਟਿਆਲਾ (ਅਮਰਜੀਤ ਸਿੰਘ): ਪਟਿਆਲਾ (Patiala) ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ (Gurdwara Sri Dukh Niwaran Sahib) ਵਿਚ ਹੁਣ ਡਰੈੱਸ ਕੋਡ ਲਾਗੂ ਕਰ ਦਿੱਤਾ ਗਿਆ ਹੈ। ਗੁਰਦੁਆਰਾ ਸਾਹਿਬ ਵਿਚ ਨਿੱਕਰ, ਕੈਪਰੀ ਅਤੇ ਟੋਪੀ ਪਾ ਕੇ ਆਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਇਸ ਦੇ ਨਾਲ-ਨਾਲ ਤਸਵੀਰਾਂ ਖਿੱਚਣ ਅਤੇ ਵੀਡੀਓਗ੍ਰਾਫ਼ੀ ਦੀ ਵੀ ਮਨਾਹੀ ਲਗਾਈ ਗਈ ਹੈ। ਤਸਵੀਰ ਖਿੱਚਣ ਅਤੇ ਵੀਡੀਓਗ੍ਰਾਫ਼ੀ ਕਰਨ ਵਾਲੇ ਖ਼ਿਲਾਫ਼ ਹੁਣ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਗੁਰੂ ਸਾਹਿਬ ਮਨੇਜਮੈਂਟ ਵੱਲੋਂ ਗੁਰੂ ਘਰ ਦੀ ਮਰਿਆਦਾ ਨੂੰ ਵੇਖਦੇ ਹੋਏ ਇਹ ਵੱਡਾ ਫ਼ੈਸਲਾ ਲਿਆ ਗਿਆ ਹੈ। ਇਸ ਸਬੰਧੀ ਗੁਰਦੁਆਰਾ ਦੇ ਮੈਨੇਜਰ ਕਰਨੈਲ ਸਿੰਘ ਨੇ ਦੱਸਿਆ ਕਿ ਇਤਿਹਾਸਕ ਗੁਰਦੁਆਰਾ ਸਾਹਿਬ ਸ੍ਰੀ ਦੂਖ ਨਿਵਾਰਨ ਸਾਹਿਬ ਵਿਚ ਸਪੀਕਰ ਲੱਗਾ ਕੇ ਬੇਨਤੀ ਕੀਤੀ ਜਾ ਰਹੀ ਅਤੇ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। ਸਪੀਕਰ ਵਿਚ ਬੋਲਿਆ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਵਿਚ ਫੋਟੋ ਖਿੱਚਣ ਵਾਲੇ ‘ਤੇ ਸਖਤ ਕਾਰਵਾਈ ਹੋਵੇਗੀ ਨਾਲ ਹੀ ਇਕ ਹੋਰ ਹੁਕਮ ਗੁਰੂ ਘਰ ਲਾਗੂ ਕਰ ਦਿਤਾ ਗਿਆ ਹੈ, ਜਿਸ ਵਿਚ ਡਰੈੱਸ ਕੋਡ ਲਾਗੂ ਕਰ ਦਿੱਤਾ ਗਿਆ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments