HomeWorldਦ੍ਰੋਪਦੀ ਮੁਰਮੂ ਨੇ ਮਾਰੀਸ਼ਸ 'ਚ ਭਾਰਤੀ ਮੂਲ ਦੇ ਲੋਕਾਂ ਲਈ ਕੀਤਾ ਵੱਡਾ...

ਦ੍ਰੋਪਦੀ ਮੁਰਮੂ ਨੇ ਮਾਰੀਸ਼ਸ ‘ਚ ਭਾਰਤੀ ਮੂਲ ਦੇ ਲੋਕਾਂ ਲਈ ਕੀਤਾ ਵੱਡਾ ਐਲਾਨ

ਮਾਰੀਸ਼ਸ : ਮਾਰੀਸ਼ਸ ਦੌਰੇ ‘ਤੇ ਆਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਨੇ ਉਥੇ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਲਈ ਵੱਡਾ ਐਲਾਨ ਕੀਤਾ ਹੈ। ਰਾਸ਼ਟਰਪਤੀ ਮੁਰਮੂ ਨੇ 7ਵੀਂ ਪੀੜ੍ਹੀ ਦੇ ਵਿਅਕਤੀਆਂ ਨੂੰ ਓਵਰਸੀਜ਼ ਸਿਟੀਜ਼ਨਸ਼ਿਪ ਆਫ਼ ਇੰਡੀਆ (ਓਸੀਆਈ) ਕਾਰਡ ਦੇਣ ਦੇ ਵਿਸ਼ੇਸ਼ ਪ੍ਰਬੰਧ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੁਰਮੂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਇਹ ਫ਼ੈਸਲਾ ਸਦਭਾਵਨਾ ਨਾਲ ਅਤੇ ਲੋਕਾਂ ਨੂੰ ਉਨ੍ਹਾਂ ਦੇ ਪੁਰਖਿਆਂ ਦੀ ਧਰਤੀ ਨਾਲ ਮੁੜ ਜੋੜਨ ਲਈ ਲਿਆ ਗਿਆ ਹੈ।

ਮਾਰੀਸ਼ਸ ਦੇ ਰਾਸ਼ਟਰੀ ਦਿਵਸ ਦੇ ਸ਼ੁਭ ਮੌਕੇ ‘ਤੇ ਰਾਜਧਾਨੀ ‘ਚ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਰਾਸ਼ਟਰਪਤੀ ਮੁਰਮੂ ਨੇ ‘ਖੂਨ ਕਾ ਰਿਸ਼ਤਾ’ ਦੇ ਸੰਦਰਭ ‘ਚ ਕਿਹਾ, ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਕ ਪ੍ਰਸਤਾਵ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਤਹਿਤ ਮਾਰੀਸ਼ਸ ਦੇ ਰਹਿ ਰਹੇ ਭਾਰਤੀ ਮੂਲ ਲੋਕ 7ਵੀਂ ਪੀੜ੍ਹੀ ਦੇ ਲੋਕ ਨੂੰ ਦੇਸ਼ ਦੇ ਵਿਦੇਸ਼ੀ ਨਾਗਰਿਕ ਕਾਰਡ ਲਈ ਯੋਗ ਮੰਨਿਆ ਜਾਵੇਗਾ।ਮੁਰਮੂ ਨੇ ਇਸਦੇ ਪਿੱਛੇ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਸਾਡੇ ਇਸ ਫ਼ੈਸਲੇ ਨਾਲ ਭਾਰਤੀ ਮੂਲ ਦੇ ਨੌਜਵਾਨ ਮਾਰੀਸ਼ੀਅਨ ਇਕ ਵਾਰ ਫਿਰ ਆਪਣੇ ਪੁਰਖਿਆਂ ਦੀ ਧਰਤੀ ਨਾਲ ਜੁੜ ਸਕਣਗੇ।

ਇਸ ਤੋਂ ਪਹਿਲਾਂ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਤਿਹਾਸਕ ਦਾਂਡੀ ਮਾਰਚ ਦੀ ਵਰ੍ਹੇਗੰਢ ‘ਤੇ, ਬੀਤੇ ਦਿਨ ਮਾਰੀਸ਼ਸ ਦੇ ਮਹਾਤਮਾ ਗਾਂਧੀ ਇੰਸਟੀਚਿਊਟ ਦਾ ਦੌਰਾ ਕੀਤਾ ਅਤੇ ਰਾਸ਼ਟਰਪਿਤਾ ਨੂੰ ਸ਼ਰਧਾਂਜਲੀ ਦਿੱਤੀ ਸੀ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਤਿੰਨ ਦਿਨਾਂ ਰਾਜ ਦੌਰੇ ‘ਤੇ ਪਹੁੰਚੇ 65 ਸਾਲਾ ਮੁਰਮੂ ਨੇ ਮਾਰੀਸ਼ਸ ਦੇ ਮੋਕਾ,’ਚ ਮਹਾਤਮਾ ਗਾਂਧੀ ਇੰਸਟੀਚਿਊਟ ‘ਚ ਇੱਕ ਨਾਗਰਿਕ ਸ਼ੁਭਕਾਮਨਾਵਾਂ ਵਿੱਚ ਰਾਸ਼ਟਰ ਪਿਤਾ ਦੇ ‘ਸਰਵ-ਵਿਆਪਕ ਸਿਧਾਂਤਾਂ’ ਨੂੰ ਯਾਦ ਕੀਤਾ।ਮਾਰੀਸ਼ਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਮੁਰਮੂ ਨੇ ਬੀਤੇ ਦਿਨ ਮਹਾਤਮਾ ਗਾਂਧੀ ਮੈਟਰੋ ਸਟੇਸ਼ਨ ਤੱਕ ਮੈਟਰੋ ਦੀ ਸਵਾਰੀ ਵੀ ਕੀਤੀ ਸੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments