HomePunjabਪੰਜਾਬ 'ਚ ਸਕੂਲ ਖੁੱਲ੍ਹਣ ਤੋਂ ਪਹਿਲਾਂ ਠੰਡ ਤੇ ਧੁੰਦ ਦਾ Double Attack

ਪੰਜਾਬ ‘ਚ ਸਕੂਲ ਖੁੱਲ੍ਹਣ ਤੋਂ ਪਹਿਲਾਂ ਠੰਡ ਤੇ ਧੁੰਦ ਦਾ Double Attack

ਲੁਧਿਆਣਾ : ਸਾਲ 2023 ਦੇ ਆਖਰੀ ਦਿਨਾਂ ‘ਚ ਕੜਕਦੀ ਠੰਡ ਸ਼ੁਰੂ ਹੋ ਗਈ ਹੈ ਅਤੇ ਠੰਡੀਆਂ ਹਵਾਵਾਂ ਕਾਰਨ ਠੰਡ ਵਧ ਗਈ ਹੈ। 1 ਜਨਵਰੀ ਤੋਂ ਜਿਵੇਂ-ਜਿਵੇਂ ਸਾਰੇ ਸਰਕਾਰੀ ਅਤੇ ਕੁਝ ਨਿੱਜੀ ਸਕੂਲਾਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਨੇੜੇ ਆ ਰਹੀਆਂ ਹਨ, ਉੱਥੇ ਹੀ ਮੌਸਮ ਨੇ ਵੀ ਇਕਦਮ ਕਰਵਟ ਲੈਣਾ ਸ਼ੁਰੂ ਕਰ ਦਿੱਤਾ ਹੈ ਅਤੇ ਪਿਛਲੇ 3 ਦਿਨਾਂ ‘ਚ ਦੋ ਵਾਰ ਦਿਨ ‘ਚ ਧੁੰਦ ਅਤੇ ਹਨੇਰਾ ਛਾਇਆ ਹੋਇਆ ਹੈ।

ਕੋਹਰੇ ਕਾਰਨ ਘੱਟ ਵਿਜ਼ੀਬਿਲਟੀ ਹੋਣ ਨਾਲ ਮਾਪੇ ਬੱਚਿਆਂ ਨੂੰ ਲੈ ਕੇ ਚਿੰਤਤ ਹੋਣ ਲੱਗੇ ਹਨ ਕਿਉਂਕਿ ਸਰਕਾਰੀ ਸਮੇਤ ਹੋਰ ਕੁੱਝ ਸਕੂਲ ਵੀ 1 ਜਨਵਰੀ ਤੋਂ ਖੁੱਲ੍ਹਣ ਵਾਲੇ ਹਨ, ਉੱਥੇ ਸਕੂਲਾਂ ’ਚ ਦੂਰ-ਦੁਰਾਡੇ ਤੋਂ ਪੜ੍ਹਾਉਣ ਆਉਣ ਵਾਲੇ ਅਧਿਆਪਕਾਂ ਦੇ ਮੱਥੇ ’ਤੇ ਵੀ ਕੋਹਰੇ ਨੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ। ਮੌਜੂਦਾ ਹਾਲਾਤ ’ਤੇ ਗੌਰ ਕਰੀਏ ਤਾਂ ਸਕੂਲਾਂ ’ਚ ਛੁੱਟੀ ਦਾ ਸਮਾਂ 3.30 ਵਜੇ ਦਾ ਹੈ ਅਤੇ ਬੱਸਾਂ ’ਚ ਆਉਣ-ਜਾਣ ਵਾਲੇ ਕਈ ਬੱਚੇ ਸ਼ਾਮ 5 ਵਜੇ ਤੱਕ  ਉਸ ਸਮੇਂ ਘਰ ਪੁੱਜਣਗੇ, ਜਦੋਂ  ਧੁੰਦ ਡਿੱਗਣ ਲੱਗ ਜਾਂਦੀ ਹੈ।

ਉੱਥੇ ਹੀ ਕਈ ਅਧਿਆਪਕ ਜੋ ਦੂਰ-ਦੁਰਾਡੇ ਤੋਂ ਪੜ੍ਹਾਉਣ ਆਉਂਦੇ ਹਨ, ਉਹ ਵੀ ਸਕੂਲ ’ਚ ਅੱਧੇ ਘੰਟੇ ਦਾ ਸਟੇ ਬੈਕ ਕਰਨ ਤੋਂ ਬਾਅਦ ਲਗਭਗ 4 ਵਜੇ ਘਰ ਲਈ ਨਿਕਲਦੇ ਹਨ। ਇਸ ਦੌਰਾਨ ਹੁਣ ਮਾਪਿਆਂ ਅਤੇ ਅਧਿਆਪਕਾਂ ਦਾ ਧਿਆਨ ਸਰਕਾਰ ਦੇ ਅਗਲੇ ਹੁਕਮਾਂ ‘ਤੇ ਹੈ ਕਿ ਛੁੱਟੀਆਂ ਵੱਧਦੀਆਂ ਹਨ ਜਾਂ ਫਿਰ ਸੋਮਵਾਰ ਤੋਂ ਕੜਾਕੇ ਦੀ ਠੰਡ ’ਚ ਸੰਘਣੀ ਧੁੰਦ ਦੇ ਵਿਚਕਾਰ ਸਕੂਲ ਦਾ ਰਸਤਾ ਤੈਅ ਕਰਨਾ ਪਵੇਗਾ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ’ਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਕਿਤੇ-ਕਿਤੇ ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਹੋ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments