Home ਦੇਸ਼ ਡੀ.ਐਮ.ਆਰ.ਸੀ. ਨੇ ਦਿੱਲੀ ਮੈਟਰੋ ਬਲੂ ਲਾਈਨ ਦੇ ਸਮੇਂ ’ਚ ਕੀਤਾ ਜਾਵੇਗਾ ਬਦਲਾਅ

ਡੀ.ਐਮ.ਆਰ.ਸੀ. ਨੇ ਦਿੱਲੀ ਮੈਟਰੋ ਬਲੂ ਲਾਈਨ ਦੇ ਸਮੇਂ ’ਚ ਕੀਤਾ ਜਾਵੇਗਾ ਬਦਲਾਅ

0

ਨਵੀਂ ਦਿੱਲੀ : ਜੇਕਰ ਤੁਸੀਂ ਐਤਵਾਰ ਨੂੰ ਕੋਈ ਜ਼ਰੂਰੀ ਕੰਮ ਨਿਪਟਾਉਣ ਜਾਂ ਘੁੰਮਣ ਲਈ ਦਿੱਲੀ ਮੈਟਰੋ ਤੋਂ ਸਫ਼ਰ ਕਰਨ ਵਾਲੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਇਸ ਐਤਵਾਰ ਯਾਨੀ 19 ਅਪ੍ਰੈਲ 2026 ਨੂੰ ਦਿੱਲੀ ਮੈਟਰੋ ਦੀ ਬਲੂ ਲਾਈਨ ‘ਤੇ ਟਾਈਮਿੰਗ ਵਿੱਚ ਬਦਲਾਅ ਕੀਤਾ ਗਿਆ ਹੈ। ਟ੍ਰੈਕ ਮੇਨਟੇਨੈਂਸ ਦੇ ਕਾਰਨ ਸਵੇਰ ਤੋਂ ਸਮੇਂ ਵਿੱਚ ਮੈਟਰੋ ਸਰਵਿਸ ਦੀ ਟਾਈਮਿੰਗ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ। ਅਜਿਹੇ ਵਿੱਚ ਜੇਕਰ ਤੁਸੀ ਸਮਾਂ-ਸਾਰਣੀ ਦੇਖੇ ਬਿਨ੍ਹਾਂ ਜਲਦੀ ਘਰ ਤੋਂ ਨਿਕਲਦੇ ਹੋਂ ਤਾਂ ਤਹਾਨੂੰ ਸਟੇਸ਼ਨ ’ਤੇ ਥੌੜਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਦਿੱਲੀ ਮੈਟਰੋਂ ਨੇ ਸਮਾਂ ਬਦਲਣ ਦੀ ਜਾਣਕਾਰੀ ਆਪਣੇ ਅਧਿਕਾਰਤ X ਹੈਂਡਲ ਦੇ ਜਰੀਏ ਸ਼ੇਅਰ ਕੀਤੀ ਹੈ। ਆਓ ਜਾਣਦੇ ਹਾਂ ਇੱਕ ਨਵੇਂ ਸ਼ਡਿਊਲ ਦੇ ਬਾਰੇ..

19 ਅਪ੍ਰੈਲ, 2026 ਦੇ ਲਈ ਬਦਲਿਆ ਦਿੱਲੀ ਮੈਟਰੋਂ ਦਾ ਸਮਾਂ

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਆਪਣੇ X ਹੈਂਡਲ ਤੋਂ ਇੱਕ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਇੰਦਰਪ੍ਰਸਥ ਅਤੇ ਸੁਪਰੀਮ ਕੋਰਟ ਮੈਟਰੋ ਸਟੇਸ਼ਨਾਂ ਵਿਚਕਾਰ ਨਿਰਧਾਰਤ ਟਰੈਕ ਰੱਖ-ਰਖਾਅ ਦੇ ਕੰਮ ਨੂੰ ਪੂਰਾ ਕਰਨ ਲਈ ਐਤਵਾਰ, 19 ਅਪ੍ਰੈਲ, 2026 ਨੂੰ ਸਵੇਰੇ ਦੇ ਸਮੇਂ ਬਲੂ ਲਾਈਨ (ਲਾਈਨਾਂ 3 ਅਤੇ 4) ‘ਤੇ ਮੈਟਰੋ ਸੇਵਾਵਾਂ ਦੇ ਸਮੇਂ ਵਿੱਚ ਬਦਲਾਵ ਕੀਤਾ ਜਾਵੇਗਾ। ਆਓ ਜਾਣਦੇ ਹਾਂ ਐਤਵਾਰ ਨੂੰ ਦਿੱਲੀ ਮੈਟਰੋ ਦੀ ਬਲੂ ਲਾਈਨ ‘ਤੇ ਪਹਿਲੀ ਰੇਲਗੱਡੀ ਦੇ ਸਮੇਂ…

  • ਵੈਸ਼ਾਲੀ ਤੋਂ ਦਵਾਰਕਾ ਸੈਕਟਰ-21: ਸਵੇਰੇ 6:05 ਵਜੇ
  • ਲਕਸ਼ਮੀ ਨਗਰ ਤੋਂ ਦਵਾਰਕਾ ਸੈਕਟਰ-21: ਸਵੇਰੇ 6:21 ਵਜੇ
  • ਯਮੁਨਾ ਬੈਂਕ ਤੋਂ ਦਵਾਰਕਾ ਸੈਕਟਰ-21: ਸਵੇਰੇ 5:50 ਵਜੇ
  • ਦਵਾਰਕਾ ਤੋਂ ਨੋਇਡਾ ਇਲੈਕਟ੍ਰਾਨਿਕ ਸਿਟੀ, ਦਵਾਰਕਾ ਸੈਕਟਰ-21 ਤੋਂ ਨੋਇਡਾ ਅਤੇ ਵੈਸ਼ਾਲੀ ਤੱਕ ਪਹਿਲੀ ਰੇਲਗੱਡੀ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
  • ਹਾਲਾਂਕਿ, ਸਵੇਰੇ 06:30 ਵਜੇ ਤੋਂ ਬਾਅਦ ਬਲੂ ਲਾਈਨ ਦੋਵਾਂ ਲਾਈਨਾਂ ‘ਤੇ ਆਮ ਮੈਟਰੋ ਸੇਵਾਵਾਂ ਬਹਾਲ ਕਰ ਦਿੱਤੀਆਂ ਜਾਣਗੀਆਂ।

ਡੀਐਮਆਰਸੀ ਨੇ ਯਾਤਰੀਆਂ ਨੂੰ ਕੀਤੀ ਅਪੀਲ

ਡੀਐਮਆਰਸੀ ਨੇ ਸਵੇਰੇ ਇਸ ਸੈਕਸ਼ਨ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਦੀ ਪਹਿਲਾਂ ਤੋਂ ਯੋਜਨਾ ਬਣਾਉਣ ਅਤੇ ਵਾਧੂ ਯਾਤਰਾ ਸਮੇਂ ਨੂੰ ਧਿਆਨ ਵਿੱਚ ਰੱਖਣ। ਇਸ ਤੋਂ ਇਲਾਵਾ, ਯਾਤਰੀਆਂ ਦੀ ਸਹੂਲਤ ਲਈ ਨਵੇਂ ਸਮੇਂ ਨਾਲ ਸਬੰਧਤ ਜਾਣਕਾਰੀ ਡੀਐਮਆਰਸੀ ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਅਧਿਕਾਰਤ ਵੈੱਬਸਾਈਟ ‘ਤੇ ਵੀ ਅਪਡੇਟ ਕੀਤੀ ਜਾਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version