Home ਪੰਜਾਬ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਜ਼ਿਲ੍ਹਾ ਕਪੂਰਥਲਾ ਦੇ 28 ਸਰਕਾਰੀ ਸਕੂਲਾਂ...

ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਜ਼ਿਲ੍ਹਾ ਕਪੂਰਥਲਾ ਦੇ 28 ਸਰਕਾਰੀ ਸਕੂਲਾਂ ਨੂੰ ਬੰਦ ਰੱਖਣ ਦੇ ਦਿੱਤੇ ਹੁਕਮ

0

ਕਪੂਰਥਲਾ : ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਹੜ੍ਹਾਂ ਅਤੇ ਭਾਰੀ ਮੀਂਹ ਕਾਰਨ ਪੈਦਾ ਹੋਏ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਅਤੇ ਐਲੀਮੈਂਟਰੀ) ਕਪੂਰਥਲਾ ਤੋਂ ਪ੍ਰਾਪਤ ਰਿਪੋਰਟਾਂ ਦੇ ਆਧਾਰ ‘ਤੇ, ਜ਼ਿਲ੍ਹਾ ਕਪੂਰਥਲਾ ਦੇ 28 ਸਰਕਾਰੀ ਸਕੂਲਾਂ ਨੂੰ 11 ਸਤੰਬਰ ਅਤੇ 12 ਸਤੰਬਰ, 2025 ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹਨ।

ਉਨ੍ਹਾਂ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਸਥਿਤ ਇਹ ਸਕੂਲ ਜਿਵੇਂ ਕਿ ਜੀ.ਐਚ.ਐਸ. ਬਾਉਪੁਰ ਜਾਦੀਦ, ਜੀ.ਐਮ.ਐਸ. ਮੰਡ ਇੰਦਰਪੁਰ, ਜੀ.ਐਚ.ਐਸ. ਅੰਮ੍ਰਿਤਪੁਰ ਰਾਜੇਵਾਲ, ਜੀ.ਐਚ.ਐਸ. ਲੱਖ ਵਾਰੀਆ, ਜੀ.ਐਮ.ਐਸ. ਬਾਜਾ, ਜੀ.ਐਚ.ਐਸ. ਪੰਡੋਰੀ, ਜੀ.ਐਮ.ਐਸ. ਚੱਕੋਕੀ, ਜੀ.ਐਮ.ਐਸ. ਮਿਆਣੀ ਬਾਕਰਪੁਰ, ਜੀ.ਐਮ.ਐਸ. ਹੰਬੋਵਾਲ, ਜੀ.ਐਮ.ਐਸ. ਮਲਕਪੁਰ, ਜੀ.ਐਮ.ਐਸ. ਹੁਸੈਨਪੁਰ, ਜੀ.ਐਮ.ਐਸ. ਭੇਟ, ਜੀ.ਐਚ.ਐਸ. ਕਾਲਾ ਸੰਘਿਆ ਗਰਲਜ਼, ਚਿਰਾਗਵਾਲਾ, ਕਾਮੇਵਾਲਾ, ਕੋਠੇ ਕਾਲਾ ਸਿੰਘ, ਐਸ.ਪੀ.ਆਰ.ਐਸ. ਕੋਠੇ ਚੇਤਾ ਸਿੰਘ, ਲੱਖਾ ਵਾਰੀਆ, ਆਹਲੀ ਖੁਰਦ, ਬਾਊਪੁਰ, ਨੂਰੋਵਾਲ, ਮੁੱਲਾਕਲਾਂ, ਮੁਕਤਰਾਮਵਾਲਾ, ਰਣਧੀਰਪੁਰ, ਢੱਕੜਾਂ, ਕੂਕਾ, ਮੰਡ ਸਰਦਾਰ ਸਾਹਿਬ ਵਾਲਾ ਅਤੇ ਤਾਜਪੁਰ ਅਗਲੇ ਦੋ ਦਿਨਾਂ ਲਈ ਬੰਦ ਰਹਿਣਗੇ।

ਉਨ੍ਹਾਂ ਕਿਹਾ ਕਿ ਇਹ ਹੁਕਮ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੋਂ ਪ੍ਰਾਪਤ ਰਿਪੋਰਟਾਂ ਅਤੇ ਸਿਫ਼ਾਰਸ਼ਾਂ ਦੇ ਆਧਾਰ ‘ਤੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਕਾਰੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਗੇ।

NO COMMENTS

LEAVE A REPLY

Please enter your comment!
Please enter your name here

Exit mobile version