Home ਦੇਸ਼ ਦਿੱਲੀ ਵਿਧਾਨ ਸਭਾ ਨੂੰ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਮਿਲੀ...

ਦਿੱਲੀ ਵਿਧਾਨ ਸਭਾ ਨੂੰ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

0

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਨੂੰ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੋਮਵਾਰ ਸਵੇਰੇ ਈਮੇਲ ਰਾਹੀਂ ਭੇਜੀ ਗਈ ਹੈ, ਜਿਸ ਵਿੱਚ ਤਿੰਨ ਘੰਟਿਆਂ ਦੇ ਅੰਦਰ 15 ਆਰਡੀਐਕਸ ਨਾਲ ਧਮਾਕੇ ਕਰਨ ਦੀ ਗੱਲ ਕਹੀ ਗਈ ਸੀ। ਧਮਕੀ ਮਿਲਣ ਦੇ ਬਾਅਦ ਹੜਕੰਪ ਮਚ ਗਿਆ ਹੈ। ਸੁਰੱਖਿਆ ਬਲਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ ਅਤੇ ਵਿਧਾਨ ਸਭਾ ਕੰਪਲੈਕਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਈਮੇਲ ਵਿੱਚ ਲਿਖਿਆ ਹੈ ਕਿ 3 ਘੰਟਿਆਂ ਦੇ ਅੰਦਰ ਤੁਹਾਡੀ ਦਿੱਲੀ ਵਿਧਾਨ ਸਭਾ ਦੇ ਦਫ਼ਤਰ ਵਿੱਚ ਸਾਇਨਾਈਡ ਗੈਸ ਨਾਲ ਭਰੇ 15 ਆਰਡੀਐਕਸ ਬੰਬ ਧਮਾਕੇ ਕੀਤੇ ਜਾਣਗੇ। ਸਿਰਫ਼ ਸਾਰੇ ਮੁਸਲਿਮ ਕਰਮਚਾਰੀਆਂ ਨੂੰ ਹੀ ਉੱਥੋਂ ਤੁਰੰਤ ਹਟਾ ਲਿਆ ਜਾਵੇ।

ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਐਸ.ਵੀ. ਸ਼ੇਖਰ ਇੱਕ ਬ੍ਰਾਹਮਣ ਹੈ ਜੋ ਡੀਐਮਕੇ ਵਿੱਚ ਸ਼ਾਮਲ ਹੋ ਗਿਆ ਹੈ। ਹੁਣ ਤੁਹਾਡੀ ਅਸੈਂਬਲੀ ਨੂੰ ਉਡਾ ਦਿੱਤਾ ਜਾਵੇਗਾ ਕਿਉਂਕਿ ਤੁਸੀਂ ਉਸਨੂੰ ਦੱਖਣੀ ਭਾਰਤ ਅਤੇ ਡੀਐਮਕੇ ਵਿੱਚ ਭਾਜਪਾ ਬ੍ਰਾਹਮਣ ਏਜੰਟ ਵਜੋਂ ਭੇਜਿਆ ਸੀ।

NO COMMENTS

LEAVE A REPLY

Please enter your comment!
Please enter your name here

Exit mobile version