Home ਦੇਸ਼ ਲਾਲ ਕਿਲ੍ਹੇ ਦੇ ਨੇੜੇ ਹੋਏ ਧਮਾਕੇ ਤੋਂ ਬਾਅਦ ਦਿੱਲੀ ਟ੍ਰੈਫਿਕ ਪੁਲਿਸ ਨੇ...

ਲਾਲ ਕਿਲ੍ਹੇ ਦੇ ਨੇੜੇ ਹੋਏ ਧਮਾਕੇ ਤੋਂ ਬਾਅਦ ਦਿੱਲੀ ਟ੍ਰੈਫਿਕ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ

0

ਨਵੀਂ ਦਿੱਲੀ : ਦਿੱਲੀ ‘ਚ ਲਾਲ ਕਿਲ੍ਹੇ ਕੋਲ ਬੀਤੀ ਸ਼ਾਮ ਨੂੰ ਇੱਕ ਕਾਰ ਧਮਾਕੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਇਸ ਕਾਰ ਧਮਾਕੇ ਦੀ ਮਾਰ ਹੇਠ ਆਉਣ ਨਾਲ ਕਈ ਹੋਰ ਗੱਡੀਆਂ ਦੇ ਵੀ ਪਰਖੱਚੇ ਉੱਡ ਗਏ, ਜਿਸ ਵਿੱਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 20 ਤੋਂ ਵੱਧ ਲੋਕ ਜ਼ਖਮੀ ਹਨ ਅਤੇ ਹਸਪਤਾਲ ਵਿੱਚ ਦਾਖਲ ਹਨ। ਲਾਲ ਕਿਲ੍ਹੇ ਦੇ ਕੋਲ ਹੋਏ ਧਮਾਕੇ ਦੀ ਜਾਂਚ ਲਗਾਤਾਰ ਜਾਰੀ ਹੈ। ਦਿੱਲੀ ਪੁਲਿਸ, ਐਨ.ਐਸ.ਜੀ., ਸੁਰੱਖਿਆ ਏਜੰਸੀਆਂ ਅਤੇ ਫੌਜ ਦੀ ਟੀਮ ਧਮਾਕੇ ਵਾਲੀ ਥਾਂ ‘ਤੇ ਮੌਜੂਦ ਹੈ। ਇਸ ਦੌਰਾਨ ਹੁਣ ਦਿੱਲੀ ਟ੍ਰੈਫਿਕ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਕੁਝ ਰੂਟਾਂ ‘ਤੇ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਕੀ ਹੈ ਟ੍ਰੈਫਿਕ ਐਡਵਾਈਜ਼ਰੀ?

ਦਿੱਲੀ ਟ੍ਰੈਫਿਕ ਪੁਲਿਸ ਨੇ ਕਿਹਾ, “ਅੱਜ ਯਾਨੀ 11 ਨਵੰਬਰ, 2025 ਨੂੰ, ਐਮਰਜੈਂਸੀ ਦੇ ਕਾਰਨ, ਨੇਤਾਜੀ ਸੁਭਾਸ਼ ਮਾਰਗ ਦੇ ਛੱਤਾ ਰੇਲ ਕੱਟ ਤੋਂ ਸੁਭਾਸ਼ ਮਾਰਗ ਕੱਟ ਤੱਕ ਕੈਰੇਜਵੇਅ ਅਤੇ ਸਰਵਿਸ ਰੋਡ ਦੋਵਾਂ ‘ਤੇ ਟ੍ਰੈਫਿਕ ਪਾਬੰਦੀਆਂ ਅਤੇ ਡਾਇਵਰਸ਼ਨ ਲਾਗੂ ਰਹਿਣਗੇ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਵੇਰੇ 06:00 ਵਜੇ ਤੋਂ ਅਗਲੀ ਸੂਚਨਾ ਤੱਕ ਇਨ੍ਹਾਂ ਰੂਟਾਂ ਤੋਂ ਬਚਣ ਅਤੇ ਮੁਸ਼ਕਲ ਰਹਿਤ ਯਾਤਰਾ ਲਈ ਵਿਕਲਪਕ ਸੜਕਾਂ ਦੀ ਵਰਤੋਂ ਕਰਨ। ਉਸ ਦਿਨ ਛੱਤਾ ਰੇਲ ਕੱਟ ਤੋਂ ਸੁਭਾਸ਼ ਮਾਰਗ ਕੱਟ ਤੱਕ, ਅਤੇ ਏਸ ਦੇ ਉਲਟ ਨੇਤਾ ਜੀ ਸੁਭਾਸ਼ ਮਾਰਗ ‘ਤੇ ਕਿਸੇ ਵੀ ਗੱਡੀ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਲਾਲ ਕਿਲ੍ਹਾ ਬੰਦ

ਕਾਰ ਧਮਾਕੇ ਤੋਂ ਬਾਅਦ, ਦਿੱਲੀ ਪੁਲਿਸ ਦੇ ਅਗਲੇ ਹੁਕਮਾਂ ਤੱਕ ਜਨਤਾ ਦੇ ਲਈ ਲਾਲ ਕਿਲ੍ਹਾ ਬੰਦ ਕਰ ਦਿੱਤਾ ਗਿਆ ਹੈ। ਫੌਜ ਦੀ ਇੱਕ ਟੀਮ ਧਮਾਕੇ ਵਾਲੀ ਥਾਂ ‘ਤੇ ਪਹੁੰਚ ਗਈ ਹੈ। ਲਾਲ ਕਿਲ੍ਹੇ ਦੇ ਕੋਲ ਉਸ ਥਾਂ ‘ਤੇ ਰੈਪਿਡ ਐਕਸ਼ਨ ਫੋਰਸ (ਆਰ.ਏ.ਐਫ.) ਤਾਇਨਾਤ ਹੈ, ਜਿੱਥੇ ਕੱਲ੍ਹ ਸ਼ਾਮ ਕਰੀਬ 7 ਵਜੇ ਹੁੰਡਈ i20 ਕਾਰ ਵਿੱਚ ਧਮਾਕਾ ਹੋਇਆ ਸੀ। ਦਿੱਲੀ ਪੁਲਿਸ, ਐਫ.ਐਸ.ਐਲ. ਅਤੇ ਹੋਰ ਸਮੇਤ ਕਈ ਏਜੰਸੀਆਂ ਘਟਨਾ ਸਥਾਨ ‘ਤੇ ਜਾਂਚ ਕਰ ਰਹੀਆਂ ਹਨ।

NO COMMENTS

LEAVE A REPLY

Please enter your comment!
Please enter your name here

Exit mobile version