ਨਵੀਂ ਦਿੱਲੀ : ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਅੱਜ, 8 ਅਪ੍ਰੈਲ ਨੂੰ ਇੱਕ ਆਈਪੀਐਲ ਮੈਚ ਹੋਣ ਵਾਲਾ ਹੈ। ਜਿਸ ਵਿੱਚ ਦਿੱਲੀ ਕੈਪੀਟਲਜ਼ ਅਤੇ ਗੁਜਰਾਤ ਟਾਈਟਨਜ਼ ਦੀ ਟੀਮ ਆਹਮੋਂ-ਸਾਹਮਣੇ ਹੋਵੇਗੀ। ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ ਅਤੇ ਰਾਤ 10:30 ਵਜੇ ਤੱਕ ਚੱਲੇਗਾ। ਇਸ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਕ੍ਰਿਕਟ ਪ੍ਰਸ਼ੰਸਕ ਸਟੇਡੀਅਮ ਵਿੱਚ ਪਹੁੰਚਣਗੇ। ਇਸ ਲਈ, ਦਿੱਲੀ ਟ੍ਰੈਫਿਕ ਪੁਲਿਸ ਨੇ ਸਟੇਡੀਅਮ ਦੇ ਆਲੇ ਦੁਆਲੇ ਭੀੜ ਅਤੇ ਟ੍ਰੈਫਿਕ ਜਾਮ ਤੋਂ ਬਚਣ ਲਈ ਇਸ ਮੈਚ ਲਈ ਇੱਕ ਵਿਸ਼ੇਸ਼ ਟ੍ਰੈਫਿਕ ਐਂਡਵਾਇਜ਼ਰੀ ਜਾਰੀ ਕੀਤੀ ਹੈ। ਜੇਕਰ ਤੁਸੀਂ ਵੀ ਅੱਜ ਅਰੁਣ ਜੇਤਲੀ ਸਟੇਡੀਅਮ ਵਿੱਚ ਆਈਪੀਐਲ ਮੈਚ ਦੇਖਣ ਜਾ ਰਹੇ ਹੋ, ਤਾਂ ਘਰੋਂ ਨਿਕਲਣ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ।
ਦਿੱਲੀ ਦੇ ਕਿਹੜੇ ਰੂਟ ’ਤੇ ਡਾਇਵਰਸ਼ਨ ਲਾਗੂ
ਦਿੱਲੀ ਟ੍ਰੈਫਿਕ ਪੁਲਿਸ ਨੇ ਮੈਚ ਦੇ ਚਲਦਿਆਂ ਕਈ ਸੜਕਾਂ ‘ਤੇ ਡਾਇਵਰਜਨ ਲਾਗੂ ਕੀਤਾ ਹੈ ਅਤੇ ਕਈ ਰਾਹਾਂ ‘ਤੇ ਰੋਕ ਲਾਈ ਹੈ। ਟ੍ਰੈਫਿਕ ਪੁਲਿਸ ਅਨੁਸਾਰ, ਦੁਪਹਿਰ 12 ਵਜੇ ਤੋਂ ਰਾਤ 12 ਵਜੇ ਤੱਕ ਸਟੇਡੀਅਮ ਦੇ ਆਲੇ-ਦੁਆਲੇ ਦੇ ਮਾਰਗਾਂ ‘ਤੇ ਖ਼ਾਸ ਇੰਤਜ਼ਾਮ ਲਾਗੂ ਰਹਿਣਗੇ। ਇਸ ਦੌਰਾਨ ਕਈ ਥਾਵਾਂ ‘ਤੇ ਰੂਟ ਡਾਇਵਰਜਨ ਲਾਗੂ ਕੀਤਾ ਗਿਆ ਹੈ। ਨਾਲ ਹੀ ਭਾਰੀ ਅਤੇ ਕਮਰਸ਼ੀਅਲ ਵਾਹਨਾਂ ਦੀ ਐਂਟਰੀ ’ਤੇ ਰੋਕ ਲਗਾਈ ਗਈ ਹੈ। ਇਸ ਸਮੇਂ ਮਿਆਦ ਦੇ ਦੌਰਾਨ ਦਰਿਆਗੰਜ ਤੋਂ ਬਹਾਦਰ ਸ਼ਾਹ ਜ਼ਫਰ ਮਾਰਗ ਅਤੇ ਗੁਰੂ ਨਾਨਕ ਚੌਕ ਤੋਂ ਆਸਫ ਅਲੀ ਰੋਡ ਤੱਕ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ।
ਇਨ੍ਹਾਂ ਰੂਟਾਂ ‘ਤੇ ਭਾਰੀ ਵਾਹਨਾਂ ਦੀ ਐਂਟਰੀ ‘ਤੇ ਪਾਬੰਦੀ
ਟ੍ਰੈਫਿਕ ਐਡਵਾਈਜ਼ਰੀ ਦੇ ਅਨੁਸਾਰ, ਮੈਚ ਦੇ ਕਾਰਨ ਕੁਝ ਮੁੱਖ ਸੜਕਾਂ ‘ਤੇ ਆਵਾਜਾਈ ਪ੍ਰਭਾਵਿਤ ਹੋਵੇਗੀ। ਬਹਾਦਰ ਸ਼ਾਹ ਜ਼ਫਰ ਮਾਰਗ, ਜੇਐਲਐਨ ਮਾਰਗ ਅਤੇ ਆਸਫ਼ ਅਲੀ ਰੋਡ ‘ਤੇ ਡਾਇਵਰਸ਼ਨ ਲਾਗੂ ਕੀਤੇ ਗਏ ਹਨ। ਇਸ ਦੌਰਾਨ ਰਾਜਘਾਟ ਤੋਂ ਦਿੱਲੀ ਗੇਟ ਅਤੇ ਕਮਲਾ ਮਾਰਕੀਟ ਚੌਕ ਤੱਕ ਜੇਐਲਐਨ ਰੋਡ ‘ਤੇ ਆਵਾਜਾਈ ਕਾਫ਼ੀ ਹੌਲੀ ਹੋ ਸਕਦੀ ਹੈ। ਇਸ ਤੋਂ ਇਲਾਵਾ, ਤੁਰਕਮਾਨ ਗੇਟ ਤੋਂ ਦਿੱਲੀ ਗੇਟ ਅਤੇ ਦਿੱਲੀ ਗੇਟ ਤੋਂ ਰਾਮਚਰਨ ਅਗਰਵਾਲ ਚੌਕ ਤੱਕ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਹੋਵੇਗੀ। ਇਨ੍ਹਾਂ ਰੂਟਾਂ ‘ਤੇ ਭਾਰੀ ਅਤੇ ਵਪਾਰਕ ਵਾਹਨਾਂ ਦੇ ਦਾਖਲੇ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
ਸਟੇਡੀਅਮ ਵਿੱਚ ਵੱਖ-ਵੱਖ ਗੇਟਾਂ ਤਾਂ ਹੋਵੇਗੀ ਐਂਟਰੀ
ਸਟੇਡੀਅਮ ਵਿੱਚ ਜਨਤਕ ਦਾਖਲੇ ਲਈ ਵੱਖਰੇ ਗੇਟ ਨਿਰਧਾਰਤ ਕੀਤੇ ਗਏ ਹਨ। ਗੇਟ ਨੰਬਰ 1 ਤੋਂ 8 ਬਹਾਦਰ ਸ਼ਾਹ ਜ਼ਫਰ ਮਾਰਗ ਰਾਹੀਂ ਪਹੁੰਚਯੋਗ ਹੋਣਗੇ। ਗੇਟ 10 ਤੋਂ 15 ਜੇਐਲਐਨ ਮਾਰਗ ਰਾਹੀਂ ਪਹੁੰਚਯੋਗ ਹੋਣਗੇ। ਗੇਟ 16 ਤੋਂ 18 ਪੈਟਰੋਲ ਪੰਪ ਰਾਹੀਂ ਪਹੁੰਚਯੋਗ ਹੋਣਗੇ। ਦਰਸ਼ਕਾਂ ਨੂੰ ਸਟੇਡੀਅਮ ਵਿੱਚ ਸਿਰਫ਼ ਉਨ੍ਹਾਂ ਦੀਆਂ ਟਿਕਟਾਂ ‘ਤੇ ਦਰਸਾਏ ਗਏ ਗੇਟਾਂ ਰਾਹੀਂ ਹੀ ਦਾਖਲ ਹੋਣ ਲਈ ਕਿਹਾ ਗਿਆ ਹੈ, ਤਾਂ ਜੋ ਕੋਈ ਅਸੁਵਿਧਾ ਨਾ ਹੋਵੇ।
ਸਟੇਡੀਅਮ ਦੇ ਨੇੜੇ ਇਨ੍ਹਾਂ ਵਾਹਨਾਂ ਦੀ ਪਾਰਕਿੰਗ ‘ਤੇ ਪਾਬੰਦੀ
ਟ੍ਰੈਫਿਕ ਪੁਲਿਸ ਦੇ ਅਨੁਸਾਰ, ਗੱਡੀਆਂ ਦੀ ਪਾਰਕਿੰਗ ਨੂੰ ਲੈ ਕੇ ਵੀ ਸਖ਼ਤ ਕੀਤੀ ਗਈ ਹੈ। ਸਟੇਡੀਅਮ ਦੇ ਨੇੜੇ ਜਨਤਕ ਪਾਰਕਿੰਗ ਦੀ ਇਜਾਜ਼ਤ ਨਹੀਂ ਹੋਵੇਗੀ। ਇੱਥੇ ਸਿਰਫ਼ ਵੈਧ ਪਾਰਕਿੰਗ ਲੇਬਲ ਵਾਲੇ ਵਾਹਨ ਹੀ ਪਾਰਕ ਕਰ ਸਕਣਗੇ। ਪਾਰਕਿੰਗ ਸਿਰਫ਼ P-1, P-2, P-3, ਅਤੇ P-4 ਵਰਗੇ ਨਿਰਧਾਰਤ ਖੇਤਰਾਂ ‘ਤੇ ਹੀ ਕਰਨ ਦੀ ਇਜਾਜ਼ਤ ਹੋਵੇਗੀ। ਸਟੇਡੀਅਮ ਦੇ ਨੇੜੇ ਲੇਬਲ ਤੋਂ ਬਿਨਾਂ ਵਾਹਨਾਂ ਦੀ ਇਜਾਜ਼ਤ ਨਹੀਂ ਹੋਵੇਗੀ। ਉਲੰਘਣਾ ਕਰਨ ਵਾਲਿਆਂ ‘ਤੇ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਦੇ ਵਾਹਨਾਂ ਨੂੰ ਟੋ ਕੀਤਾ ਜਾ ਸਕਦਾ ਹੈ।
