Home ਦੇਸ਼ ਦਿੱਲੀ ਸਰਕਾਰ ਨੇ ਹਫ਼ਤੇ ’ਚ ਦੋ ਦਿਨ ਵਰਕ ਫਰੋਮ ਹੋਮ ਦੇਣ ਦਾ...

ਦਿੱਲੀ ਸਰਕਾਰ ਨੇ ਹਫ਼ਤੇ ’ਚ ਦੋ ਦਿਨ ਵਰਕ ਫਰੋਮ ਹੋਮ ਦੇਣ ਦਾ ਕੀਤਾ ਐਲਾਨ

0

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਦਿੱਲੀ ਸਰਕਾਰ ਨੇ ਹਫ਼ਤੇ ਵਿੱਚ ਦੋ ਦਿਨ ਵਰਕ ਫਰੋਮ ਹੋਮ ਦੇਣ ਦਾ ਐਲਾਨ ਕੀਤਾ ਹੈ। ਦਿੱਲੀ ਦੀ ਸੀ.ਐਮ. ਰੇਖਾ ਗੁਪਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਸਥਿਤੀ ਨੂੰ ਜਾਣਦੇ ਹੋਏ ਇਹ ਅਪੀਲ ਕੀਤੀ ਹੈ। ਇਸ ਲਈ ਦਿੱਲੀ ਵਿੱਚ ‘ਮੇਰਾ ਭਾਰਤ, ਮੇਰਾ ਯੋਗਦਾਨ’ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੈਟਰੋਲ-ਡੀਜ਼ਲ ਨੂੰ ਲੈ ਕੇ ਦੋ ਲੈਵਲ ’ਤੇ ਤਿਆਰੀ ਕੀਤੀ ਗਈ ਹੈ। ਹਰ ਹਫਤੇ ਸਰਕਾਰੀ ਸੈਕਟਰ ਵਿੱਚ ਦੋ ਦਿਨ ਵਰਕ ਫਰੋਮ ਹੋਮ ਹੋਵੇਗਾ। ਇਸ ਦੌਰਾਨ, ਪ੍ਰਾਈਵੇਟ ਦੇ ਲਈ ਵੀ ਐਡਵਾਇਜ਼ਰੀ ਜਾਰੀ ਕੀਤੀ ਜਾਵੇਗੀ।

ਦਿੱਲੀ ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰੀ ਵਾਹਨਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਪਹਿਲੇ ਮਹੀਨੇ ਵਿੱਚ 200 ਲੀਟਰ ਪੈਟਰੋਲ ਮਿਲਦਾ ਸੀ।  ਇਸ ਵਿੱਚ 20% ਦੀ ਕਟੌਤੀ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਰ ਸੋਮਵਾਰ ਮੈਟਰੋ ਮਨਡੇ ਹੋਵੇਗਾ।  ਇਸ ਦਿਨ ਮੰਤਰੀ ਅਤੇ ਸਾਰੇ ਅਧਿਕਾਰੀ ਵੀ ਮੈਟਰੋ ਰਾਹੀਂ ਯਾਤਰਾ ਕਰਨਗੇ।

ਦਫ਼ਤਰ ਦੇ ਸਮੇਂ ਬਦਲੇ ਗਏ

ਦਿੱਲੀ ਦੀਆਂ ਸੜਕਾਂ ‘ਤੇ ਅਕਸਰ ਸਵੇਰੇ ਅਤੇ ਸ਼ਾਮ ਨੂੰ ਭਾਰੀ ਆਵਾਜਾਈ ਹੁੰਦੀ ਹੈ, ਜਿਸ ਕਾਰਨ ਟ੍ਰੈਫਿਕ ਜਾਮ ਹੁੰਦਾ ਹੈ। ਇਸ ਨੂੰ ਹੱਲ ਕਰਨ ਲਈ, ਦਫ਼ਤਰ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਦਿੱਲੀ ਸਰਕਾਰ ਦੇ ਸਰਕਾਰੀ ਘੰਟੇ ਸਵੇਰੇ 10:30 ਵਜੇ ਤੋਂ ਸ਼ਾਮ 7:00 ਵਜੇ ਤੱਕ ਹੋਣਗੇ। ਇਸ ਦੌਰਾਨ, ਐਮਸੀਡੀ ਦਫ਼ਤਰ ਸਵੇਰੇ 8:30 ਵਜੇ ਤੋਂ ਸ਼ਾਮ 5:00 ਵਜੇ ਤੱਕ ਖੁੱਲ੍ਹੇ ਰਹਿਣਗੇ। ਮੁੱਖ ਮੰਤਰੀ ਨੇ ਦਿੱਲੀ ਦੇ ਲੋਕਾਂ ਨੂੰ ਹਫ਼ਤੇ ਵਿੱਚ ਇੱਕ ਵਾਰ ‘ਨੋ ਵਹੀਕਲ ਡੇ’ ਮਨਾਉਣ ਦੀ ਅਪੀਲ ਕੀਤੀ ਹੈ। ਦਿੱਲੀ ਸਰਕਾਰ ਨੇ ਅਗਲੇ ਛੇ ਮਹੀਨਿਆਂ ਲਈ ਕੋਈ ਵੀ ਵਾਹਨ ਨਾ ਖਰੀਦਣ ਦਾ ਫੈਸਲਾ ਕੀਤਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version