ਜਲੰਧਰ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਗਿਰਾਵਟ ਦਰਜ ਕੀਤੀ ਗਈ ਹੈ। ਬੀਤੇ ਦਿਨ ਦੇ ਮੁਕਾਬਲੇ, ਦੋਵਾਂ ਕੀਮਤੀ ਧਾਤੂਆਂ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਜਿਸ ਨਾਲ ਖਰੀਦਾਰੀ ਦੀ ਯੋਜਨਾ ਬਣਾਉਣ ਵਾਲਿਆਂ ਨੂੰ ਕੁਝ ਰਾਹਤ ਮਿਲ ਸਕਦੀ ਹੈ।
ਅੱਜ 24 ਕੈਰੇਟ ਸੋਨੇ ਦੀ ਕੀਮਤ ਘੱਟ ਕੇ 1,41,500 ਰੁਪਏ ਰਹਿ ਗਈ, ਜਦਕਿ ਬੀਤੇ ਦਿਨ ਇਸ ਦੀ ਕੀਮਤ 1,45,000 ਰੁਪਏ ਸੀ। ਇਸੇ ਤਰ੍ਹਾਂ 22 ਕੈਰੇਟ ਸੋਨਾ ਬੀਤੇ ਦਿਨ 1,34,850 ਰੁਪਏ ਤੋਂ ਘਟ ਕੇ 1,31,600 ਰੁਪਏ ਰਹਿ ਗਿਆ।
ਇਸ ਦੌਰਾਨ ਚਾਂਦੀ ਦੀ ਕੀਮਤ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀਤੇ ਦਿਨ 1,92,500 ਰੁਪਏ ਦੇ ਮੁਕਾਬਲੇ, ਅੱਜ ਚਾਂਦੀ ਦੀ ਕੀਮਤ 1,84,000 ਰੁਪਏ ‘ਤੇ ਰਹਿ ਗਈ। ਇਸ ਤਰ੍ਹਾਂ, ਇੱਕ ਹੀ ਦਿਨ ਵਿੱਚ ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ।
