Home ਪੰਜਾਬ ਰੂਪਨਗਰ ‘ਚ 2 ਦਿਨ ਸਬਜ਼ੀ ਮੰਡੀ ਬੰਦ ਰੱਖਣ ਦਾ ਕੀਤਾ ਗਿਆ...

ਰੂਪਨਗਰ ‘ਚ 2 ਦਿਨ ਸਬਜ਼ੀ ਮੰਡੀ ਬੰਦ ਰੱਖਣ ਦਾ ਕੀਤਾ ਗਿਆ ਫ਼ੈਸਲਾ

0

ਰੂਪਨਗਰ : ਰੂਪਨਗਰ ਵਿੱਚ ਸਬਜ਼ੀ ਮੰਡੀ ਨੂੰ 2 ਦਿਨ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਆੜ੍ਹਤੀਆ ਯੂਨੀਅਨ (ਸਬਜੀ ਮੰਡੀ) ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਕਾਰਨ ਰੂਪਨਗਰ ਦੀ ਸਬਜ਼ੀ ਮੰਡੀ 20 ਤੋਂ 22 ਜੂਨ ਤੱਕ ਬੰਦ ਰਹੇਗੀ।

ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਰੂਪਨਗਰ ਦੇ ਅਧਿਕਾਰੀਆਂ ਨੂੰ 20, 21 ਜੂਨ ਨੂੰ ਸਬਜ਼ੀ ਮੰਡੀ ਬੰਦ ਰੱਖਣ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ, ਜਦੋਂ ਕਿ ਐਤਵਾਰ ਨੂੰ ਮੰਡੀ ਪਹਿਲਾਂ ਹੀ ਬੰਦ ਰਹਿੰਦੀ ਹੈ ਅਤੇ ਇਸ ਦੇ ਨਾਲ ਹੀ ਮੰਡੀ 3 ਦਿਨ ਬੰਦ ਰਹੇਗੀ। ਉਨ੍ਹਾਂ ਕਿਹਾ ਕਿ ਉਕਤ ਮਿਤੀ ਤੋਂ ਬਾਅਦ ਸਬਜ਼ੀ ਮੰਡੀ ਲਗਾਉਣ ਦਾ ਕੰਮ ਪਹਿਲਾਂ ਵਾਂਗ ਸ਼ੁਰੂ ਹੋ ਜਾਵੇਗਾ। ਇਸ ਮੌਕੇ ਅੰਮ੍ਰਿਤਪਾਲ ਪੱਪੀ, ਰੋਹਿਤ ਕੁਮਾਰ, ਨੀਰਜ ਕਾਲੜਾ ਆਦਿ ਹਾਜ਼ਰ ਸਨ।

NO COMMENTS

LEAVE A REPLY

Please enter your comment!
Please enter your name here

Exit mobile version