HomeTechnologyਕੋਲਕਾਤਾ 'ਚ ਸਾਈਬਰ ਕ੍ਰਾਈਮ ਨੇ ਇਸ ਨਵੇਂ ਤਰੀਕੇ ਨਾਲ ਚੋਰੀ ਕੀਤੇ ਹਜ਼ਾਰਾਂ...

ਕੋਲਕਾਤਾ ‘ਚ ਸਾਈਬਰ ਕ੍ਰਾਈਮ ਨੇ ਇਸ ਨਵੇਂ ਤਰੀਕੇ ਨਾਲ ਚੋਰੀ ਕੀਤੇ ਹਜ਼ਾਰਾਂ ਰੁਪਏ

ਗੈਜੇਟ ਡੈਸਕ- ਆਨਲਾਈਨ ਫਰਾਡ (online fraud and scams) ਅਤੇ ਸਕੈਮ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਇਕ ਅਲੱਗ ਤਰ੍ਹਾਂ ਦਾ ਮਾਮਲਾ ਕੋਲਕਾਤਾ (Kolkata) ਤੋਂ ਸਾਹਮਣੇ ਆਇਆ ਹੈ, ਜਿੱਥੇ ਪਹਿਲਾਂ ਇਕ ਸ਼ਖ਼ਸ ਦਾ ਫੋਨ ਖੋਹਿਆ ਗਿਆ ਅਤੇ 15 ਮਿੰਟਾਂ ਦੇ ਅੰਦਰ ਹੀ ਉਸਦੇ ਯੂ.ਪੀ.ਆਈ. ਅਕਾਊਂਟ ‘ਚੋਂ ਹਜ਼ਾਰਾਂ ਰੁਪਏ ਉਡਾ ਦਿੱਤੇ ਗਏ। ਦੱਸ ਦੇਈਏ ਕਿ ਪੀੜਤ ਦੇ ਅਕਾਊਂਟ ‘ਚੋਂ ਕਰੀਬ 42 ਹਜ਼ਾਰ ਰੁਪਏ ਚੋਰੀ ਕੀਤੇ ਗਏ ਹਨ।

ਇਹ ਹੈ ਪੂਰਾ ਮਾਮਲਾ
ਪੀੜਤ ਦੀ ਪਛਾਣ ਕੋਲਕਾਤਾ ਦੇ ਕੇਸਟੋਪੁਰ ਨਿਵਾਸੀ ਸ਼ੰਕਰ ਘੋਸ਼ ਦੇ ਰੂਪ ‘ਚ ਹੋਈ ਹੈ। ਪੀੜਤ ਨੇ ਆਪਣਾ ਦੁਖਦ ਅਨੁਭਵ ਸਾਂਝਾ ਕਰਦੇ ਹੋਏ ਦੱਸਿਆ ਕਿ ਉਹ ਆਪਣੀ ਕੰਮ ਵਾਲੀ ਥਾਂ ਤੋਂ ਪਰਤ ਰਿਹਾ ਸੀ ਅਤੇ ਆਪਣੇ ਫੋਨ ‘ਤੇ ਇਕ ਮੈਸੇਜ ਟਾਈਪ ਕਰਨ ‘ਚ ਰੁਝਿਆ ਹੋਇਆ ਸੀ। ਚੋਰ ਨੇ ਤੇਜ਼ੀ ਨਾਲ ਹਮਲਾ ਕੀਤਾ ਅਤੇ ਬਸ ਦੀ ਬਾਰੀ ‘ਚੋਂ ਫੋਨ ਖੋਹ ਲਿਆ। ਉਸਨੇ ਕਿਹਾ ਕਿ ਇਸਤੋਂ ਪਹਿਲਾਂ ਕਿ ਮੈਂ ਕੁਝ ਸਮਝ ਪਾਉਂਦਾ, ਚੋਰ ਦੌੜ ਗਿਆ। ਇਸਤੋਂ ਬਾਅਦ 15 ਮਿੰਟਾਂ ਦੇ ਅੰਦਰ ਹੀ ਮੇਰੇ ਅਕਾਊਂਟ ‘ਚੋਂ 42 ਹਜ਼ਾਰ ਰੁਪਏ ਡੈਪਿਟ ਹੋ ਗਏ।

ਘੋਸ਼ ਨੂੰ ਚੋਰੀ ਕੀਤੇ ਗਏ ਪੈਸਿਆਂ ਬਾਰੇ ਉਦੋਂ ਪਤਾ ਲੱਗਾ ਜਦੋਂ ਉਸਨੇ ਇਕ ਨਵਾਂ ਫੋਨ ਅਤੇ ਸਿਮ ਕਾਰਡ ਖਰੀਦਿਆ। ਇਸ ਘਟਨਾ ਤੋਂ ਬਾਅਦ ਘੋਸ਼ ਨੇ ਤੁਰੰਤ ਪੁਲਿਸ ‘ਚ ਦੋ ਸ਼ਿਕਾਇਤਾਂ ਦਰਜ ਕਰਵਾਈਆਂ। ਇਕ ਫੋਨ ਚੋਰੀ ਹੋਣ ਬਾਰੇ ਅਤੇ ਦੂਜੀ ਯੂ.ਪੀ.ਆਈ. ਰਾਹੀਂ ਪੈਸੇ ਕੱਢਵਾਉਣ ਬਾਰੇ। ਉਸਨੇ ਸ਼ੱਕ ਜਤਾਇਆ ਕਿ ਉਸਦਾ ਫੋਨ ਹੈਕ ਕਰ ਲਿਆ ਗਿਆ ਹੈ। ਉਸਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਹ ਆਪਣੇ ਮੋਬਾਇਲ ਡਿਵਾਈਸ ‘ਤੇ ਪਾਸਵਰਡ ਸੇਵ ਨਹੀਂ ਕਰਦਾ।

ਰਿਪੋਰਟ ਮੁਤਾਬਕ, ਬੈਂਕ ਦੇ ਅਨੁਸਾਰ, ਅਜਿਹਾ ਪ੍ਰਤੀਤ ਹੁੰਦਾ ਹੈ ਕਿ ਯੂ.ਪੀ.ਆਈ. ਪੇਮੈਂਟ ਦੌਰਾਨ ਪਿੰਨ ਕੋਡ ਸਹੀ ਢੰਗ ਨਾਲ ਦਰਜ ਕੀਤਾ ਗਿਆ ਸੀ। ਪਹਿਲੀ ਨਜ਼ਰ ‘ਚ ਅਜਿਹਾ ਲਗਦਾ ਹੈ ਕਿ ਕਿਸੇ ਨੇ ਪਿੰਨ ਕੋਡ ਤਕ ਪਹੁੰਚ ਪ੍ਰਾਪਤ ਕੀਤੀ ਸੀ ਅਤੇ ਉਸਤੋਂ ਬਾਅਦ ਪੇਮੈਂਟ ਕੀਤੀ ਗਈ ਹੈ। ਫਿਲਹਾਲ ਪੁਲਿਸ ਫੋਨ ਖੋਹਣ ਦੀ ਘਟਨਾ ‘ਚ ਸ਼ਾਮਲ ਅਪਰਾਧੀਆਂ ਦੀ ਪਛਾਣ ਕਰਨ ਲਈ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments