Home ਰਾਜਸਥਾਨ ਜੈਪੁਰ ਦੇ ਮੋਤੀ ਡੁੰਗਰੀ ਮੰਦਰ ਦੇ ਬਾਹਰ ਚਮਤਕਾਰੀ ਮਹਿੰਦੀ ਲੈਣ ਲਈ ਉਮੜੀ...

ਜੈਪੁਰ ਦੇ ਮੋਤੀ ਡੁੰਗਰੀ ਮੰਦਰ ਦੇ ਬਾਹਰ ਚਮਤਕਾਰੀ ਮਹਿੰਦੀ ਲੈਣ ਲਈ ਉਮੜੀ ਕੁਆਰਿਆਂ ਦੀ ਭੀੜ

0

ਜੈਪੁਰ : ਰਾਜਸਥਾਨ ਦੀ ਰਾਜਧਾਨੀ ਜੈਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਦ੍ਰਿਸ਼ ਸਾਹਮਣੇ ਆਇਆ ਹੈ। ਮੋਤੀ ਡੁੰਗਰੀ ਮੰਦਰ ਦੇ ਬਾਹਰ ਅਚਾਨਕ ਇੱਕ ਵੱਡੀ ਭੀੜ ਇਕੱਠੀ ਹੋ ਗਈ, ਜਿਸ ਕਾਰਨ ਪ੍ਰਸ਼ਾਸਨ ਨੂੰ ਸਥਿਤੀ ਨੂੰ ਕਾਬੂ ਕਰਨ ਲਈ ਵਾਧੂ ਬਲ ਬੁਲਾਉਣ ਲਈ ਮਜਬੂਰ ਹੋਣਾ ਪਿਆ। ਹਾਲਾਂਕਿ, ਇਹ ਭੀੜ ਮੰਦਰ ਲਈ ਨਹੀਂ ਸੀ, ਸਗੋਂ ਉੱਥੇ ਵੰਡੀ ਜਾ ਰਹੀ ਚਮਤਕਾਰੀ ਮਹਿੰਦੀ ਲਈ ਸੀ। ਜੀ ਹਾਂ, ਅਜਿਹੀ ਮਹਿੰਦੀ ਜਿਸ ਬਾਰੇ ਇਹ ਵਿਸ਼ਵਾਸ ਹੈ ਕਿ ਜੇਕਰ ਕੋਈ ਕੁਆਰਾ ਇਸ ਮਹਿੰਦੀ ਨੂੰ ਲਗਾਉਂਦਾ ਹੈ ਤਾਂ ਉਸਦਾ ਵਿਆਹ ਹੋ ਜਾਂਦਾ ਹੈ।

ਜੈਪੁਰ ਵਿੱਚ ਚਮਤਕਾਰੀ ਮਹਿੰਦੀ ਲੈਣ ਲਈ ਉਮੜੀ ਭੀੜ

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ ਜੈਪੁਰ ਦੇ ਮੋਤੀ ਡੁੰਗਰੀ ਗਣੇਸ਼ ਮੰਦਰ ਦਾ ਹੈ। ਇੱਥੇ, ਸਿੰਜਾਰਾ ਤਿਉਹਾਰ ਦੌਰਾਨ ਵੰਡੀ ਜਾਣ ਵਾਲੀ ਮਹਿੰਦੀ ਸੰਬੰਧੀ ਇੱਕ ਵਿਸ਼ਵਾਸ ਹੈ ਕਿ ਜੇਕਰ ਕੋਈ ਕੁਆਰਾ ਇਸ ਮਹਿੰਦੀ ਨੂੰ ਲਗਾਉਂਦਾ ਹੈ, ਤਾਂ ਉਸਦਾ ਵਿਆਹ ਹੋਣਾ ਤੈਅ ਹੈ। ਬਸ ਇਸ ਮਹਿੰਦੀ ਨੂੰ ਲੈਣ ਦੇ ਲਈ ਮੰਦਿਰ ਦੇ ਬਾਹਰ ਸਵੇਰੇ ਤੋਂ ਹੀ ਕੁਆਰਿਆਂ ਦੀ ਭੀੜ ਆਉਣੀ ਸ਼ੁਰੂ ਹੋ ਗਈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿਰਫ ਤਿੰਨ ਘੰਟਿਆਂ ਦੇ ਅੰਦਰ ਲਗਭਗ 3500 ਕਿਲੋ ਮਹਿੰਦੀ ਖਤਮ ਹੋ ਗਈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਆਰਿਆਂ ਦੀ ਭੀੜ ਪੂਰੀ ਤਰ੍ਹਾਂ ਬੇਕਾਬੂ ਦਿਖਾਈ ਦੇ ਰਹੀ ਹੈ ਅਤੇ ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਬੈਰੀਕੇਡ ਲੱਗੇ ਹੋਏ ਹਨ।

ਕੁਆਰਿਆਂ ਦਾ ਜਲਦ ਹੋ ਜਾਦਾ ਹੈ ਵਿਆਹ

ਇਹ ਰਸਮ ਲਗਭਗ 200 ਸਾਲ ਪੁਰਾਣੀ ਮੰਨੀ ਜਾਂਦੀ ਹੈ, ਅਤੇ ਗਣੇਸ਼ ਚਤੁਰਥੀ ਤੋਂ ਇੱਕ ਦਿਨ ਪਹਿਲਾਂ, ਮੰਦਰ ਵਿੱਚ ਭਗਵਾਨ ਦਾ ਸ਼ਿੰਗਾਰ ਕਰਕੇ ਇਸ ਮਹਿੰਦੀ ਨੂੰ ਭਗਤਾਂ ਵਿੱਚ ਵੰਡਿਆਂ ਜਾਦਾ ਹੈ। ਸੋਸ਼ਲ ਮੀਡੀਆ ‘ਤੇ ਇੱਕ ਰੀਲ ਵਾਇਰਲ ਹੋਈ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਸ ਮੰਦਰ ਤੋਂ ਮਹਿੰਦੀ ਲਗਾਉਣ ਨਾਲ ਅਣਵਿਆਹੇ ਮੁੰਡੇ-ਕੁੜੀਆਂ ਦਾ ਵਿਆਹ ਜਲਦੀ (ਛੇ ਮਹੀਨਿਆਂ ਦੇ ਅੰਦਰ) ਹੋ ਜਾਂਦਾ ਹੈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਅਤੇ ਲੋਕ ਇਸ ‘ਤੇ ਵੱਖ-ਵੱਖ ਤਰੀਕਿਆਂ ਨਾਲ ਪ੍ਰਤੀਕਿਰਿਆ ਦੇ ਰਹੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version