Home ਸੰਸਾਰ ਮਸ਼ਹੂਰ ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਘਰ ‘ਤੇ ਫਾਇਰਿੰਗ ਦੇ ਮਾਮਲੇ ‘ਚ...

ਮਸ਼ਹੂਰ ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਘਰ ‘ਤੇ ਫਾਇਰਿੰਗ ਦੇ ਮਾਮਲੇ ‘ਚ ਕੋਰਟ ਨੇ ਦੋਸ਼ੀ ਨੂੰ ਸਣਾਈ 6 ਸਾਲ ਦੀ ਸਜ਼ਾ

0

ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਵੈਨਕੂਵਰ ਆਈਲੈਂਡ ਵਾਲੇ ਘਰ ‘ਤੇ ਪਿਛਲੇ ਸਾਲ ਹੋਈ ਫਾਇਰਿੰਗ ਦੇ ਮਾਮਲੇ ‘ਚ ਕੋਰਟ ਨੇ 26 ਸਾਲ ਦੇ ਅਭਿਜੀਤ ਕਿੰਗਰਾ ਨੂੰ ਦੋਸ਼ੀ ਠਹਿਰਾਇਆ ਹੈ। ਇਸ ਘਟਨਾ ‘ਚ ਘਰ ਦੇ ਬਾਹਰ ਖੜ੍ਹੀਆਂ 2 ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ ਗਈ ਸੀ। ਕਿੰਗਰਾ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਨੇ ਅਭਿਜੀਤ ਕਿੰਗਰਾ ਨੂੰ ਓਂਟਾਰੀਓ ਤੋਂ ਗ੍ਰਿਫਤਾਰ ਕੀਤਾ ਸੀ। ਬੀ.ਸੀ. ਦੀ ਅਦਾਲਤ ਨੇ ਉਸਨੂੰ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ, ਅੱਗ ਲਗਾਉਣ ਅਤੇ ਕਿਸੇ ਦੀ ਸੁਰੱਖਿਆ ਪ੍ਰਤੀ ਲਾਪਰਵਾਹੀ ਨਾਲ ਬੰਦੂਕ ਚਲਾਉਣ ਦੇ ਦੋਸ਼ਾਂ ‘ਚ ਦੋਸ਼ੀ ਠਹਿਰਾਇਆ।

ਜੱਜ ਨੇ ਅਦਾਲਤ ਵਿੱਚ ਮੰਨਿਆ ਕਿ ਕਿੰਗਰਾ ਦਾ ਭਾਰਤ ਦੇ ਇੱਕ ਮਸ਼ਹੂਰ ਗੈਂਗ ਨਾਲ ਸਬੰਧ ਸੀ ਅਤੇ ਉਸਨੂੰ ਕੈਨੇਡਾ ਵਿੱਚ ਅਪਰਾਧ ਕਰਨ ਦਾ ਹੁਕਮ ਦਿੱਤਾ ਗਿਆ ਸੀ। ਕਿੰਗਰਾ ਦੀਆਂ ਸਜ਼ਾਵਾਂ, 2 ਸਾਲ ਅਤੇ 6 ਸਾਲ, ਇਕੱਠੀਆਂ ਕੱਟੀਆਂ ਜਾਣਗੀਆਂ। ਜੇਲ੍ਹ ਵਿੱਚ ਬਿਤਾਏ ਸਮੇਂ ਤੋਂ ਬਾਅਦ ਉਸਨੂੰ ਲਗਭਗ 4.5 ਸਾਲ ਹੋਰ ਕੈਦ ਕੱਟਣੀ ਪਵੇਗੀ। ਇਸ ਤੋਂ ਇਲਾਵਾ, ਉਸ ਉੱਤੇ ਹਥਿਆਰ ਰੱਖਣ ਉੱਤੇ ਉਮਰ ਭਰ ਦੀ ਪਾਬੰਦੀ ਲਗਾਈ ਗਈ ਹੈ।

ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਹੋਰ 24 ਸਾਲ ਦਾ ਦੋਸ਼ੀ ਲੋੜੀਂਦਾ ਹੈ। ਵੈਸਟ ਸ਼ੋਰ ਆਰਸੀਐਮਪੀ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਉਸਨੂੰ ਗ੍ਰਿਫਤਾਰ ਕਰਨ ‘ਤੇ ਕੰਮ ਕਰ ਰਹੀ ਹੈ। ਇਹ ਵਿਅਕਤੀ ਪਹਿਲਾਂ ਵਿਨੀਪੈਗ ਵਿੱਚ ਰਹਿੰਦਾ ਸੀ ਅਤੇ ਹੁਣ ਮੰਨਿਆ ਜਾ ਰਿਹਾ ਹੈ ਕਿ ਉਹ ਭਾਰਤ ਵਿੱਚ ਹੈ। 2 ਸਤੰਬਰ 2024 ਦੀ ਸਵੇਰ ਨੂੰ ਗੋਲੀਆਂ ਚਲਾਉਣ ਅਤੇ ਘਰ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਨੇ ਕੈਨੇਡਾ ਦੇ ਵੈਨਕੂਵਰ ਆਈਲੈਂਡ ਅਤੇ ਪੰਜਾਬੀ ਸੰਗੀਤ ਜਗਤ ਵਿੱਚ ਭਾਰੀ ਚਰਚਾ ਪੈਦਾ ਕਰ ਦਿੱਤੀ ਸੀ।

NO COMMENTS

LEAVE A REPLY

Please enter your comment!
Please enter your name here

Exit mobile version