HomeHealth & Fitnessਸਰਦੀਆਂ 'ਚ ਮੂੰਗਫਲੀ ਤੇ ਗੁੜ ਦਾ ਕਰੋ ਸੇਵਨ, ਹੋਣਗੇ ਅਨੇਕਾਂ ਫਾਇਦੇ

ਸਰਦੀਆਂ ‘ਚ ਮੂੰਗਫਲੀ ਤੇ ਗੁੜ ਦਾ ਕਰੋ ਸੇਵਨ, ਹੋਣਗੇ ਅਨੇਕਾਂ ਫਾਇਦੇ

Health News: ਸਰਦੀਆਂ ਦਾ ਮੌਸਮ ਆਉਂਦੇ ਸਾਰ ਲੋਕ ਮੂੰਗਫਲੀ ਖਾਣੀ ਸ਼ੁਰੂ ਕਰ ਦਿੰਦੇ ਹਨ। ਮੂੰਗਫਲੀ ਦੇ ਨਾਲ ਜੇਕਰ ਗੁੜ ਦੀ ਵੀ ਵਰਤੋਂ ਕੀਤੀ ਜਾਵੇ, ਤਾਂ ਖਾਣ ਦਾ ਸੁਆਦ ਹੋਰ ਵੀ ਵੱਧ ਜਾਂਦਾ ਹੈ। ਮੂੰਗਫਲੀ ਅਤੇ ਗੁੜ ‘ਚ ਐਨਰਜ਼ੀ, ਫੈਟ, ਕਾਰਬੋਹਾਈਡ੍ਰੇਟਸ, ਪ੍ਰੋਟੀਨ ਅਤੇ ਢੇਰ ਸਾਰੇ ਵਿਟਾਮਿਨਸ ਅਤੇ ਮਿਨਰਲਸ ਵਰਗੇ ਗੁਣ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਮੂੰਗਫਲੀ ਨੂੰ ਗੁੜ ਨਾਲ ਮਿਲਾ ਕੇ ਖਾਣ ਨਾਲ ਸਰੀਰ ‘ਚ ਗਰਮਾਹਟ ਬਣੀ ਰਹਿੰਦੀ ਹੈ। ਦੋਹਾਂ ‘ਚ ਭਰਪੂਰ ਆਇਰਨ ਹੁੰਦਾ ਹੈ, ਜੋ ਬਲੱਡ ਸਰਕੁਲੇਸ਼ਨ ਨੂੰ ਠੀਕ ਰੱਖਣ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਣ ‘ਚ ਮਦਦ ਕਰਦਾ ਹੈ। ਖੂਨ ਦੀ ਘਾਟ ਹੋਣ ‘ਤੇ ਮੂੰਗਫਲੀ ਨਾਲ ਗੁੜ ਖਾਣ ਨਾਲ ਫ਼ਾਇਦਾ ਹੁੰਦਾ ਹੈ।

ਗੁੜ ਅਤੇ ਮੂੰਗਫਲੀ ਖਾਣ ਦੇ ਫ਼ਾਇਦੇ …

1. ਐਸੀਡਿਟੀ ਜਾਂ ਕਬਜ਼
ਮੂੰਗਫਲੀ ਅਤੇ ਗੁੜ ‘ਚ ਮੌਜੂਦ ਫਾਈਬਰਜ਼ ਢਿੱਡ ਦੀਆਂ ਸਮੱਸਿਆਵਾਂ ਦੂਰ ਕਰਦੇ ਹਨ ਅਤੇ ਐਸੀਡਿਟੀ ਜਾਂ ਕਬਜ਼ ਤੋਂ ਵੀ ਰਾਹਤ ਦਿਵਾਉਂਦੇ ਹਨ। ਇਸ ਤੋਂ ਇਲਾਵਾ ਇਸ ਨਾਲ ਪਾਚਣ ਕਿਰਿਆ ਵੀ ਦੁਰੱਸਤ ਰਹਿੰਦੀ ਹੈ।

2. ਖੂਨ ਦੀ ਘਾਟ ਹੁੰਦੀ ਹੈ ਦੂਰ
ਮੂੰਗਫਲੀ ਦੀ ਤਾਸੀਰ ਗਰਮ ਹੁੰਦੀ ਹੈ, ਜਿਸ ਕਾਰਨ ਇਸ ਨੂੰ ਖਾਣ ਨਾਲ ਸਰੀਰ ਅੰਦਰੋਂ ਗਰਮ ਰਹਿੰਦਾ ਹੈ। ਗੁੜ ਖੰਡ ਦਾ ਇੱਕ ਬਿਹਤਰ ਆਪਸ਼ਨ ਹੈ। ਜਿਹੜੇ ਲੋਕਾਂ ਦੇ ਸਰੀਰ ‘ਚ ਖੂਨ ਦੀ ਕਮੀ ਹੈ, ਉਨ੍ਹਾਂ ਨੂੰ ਮੂੰਗਫਲੀ ਅਤੇ ਗੁੜ ਦਾ ਸੇਵਨ ਇਕੱਠੇ ਕਰਨਾ ਚਾਹੀਦਾ ਹੈ।

3. ਭਾਰ ਘੱਟ, ਦੰਦਾਂ ਤੇ ਹੱਡੀਆਂ ਹੁੰਦੀਆਂ ਹਨ ਮਜ਼ਬੂਤ 
ਮੂੰਗਫਲੀ ਅਤੇ ਗੁੜ ਦਾ ਸੇਵਨ ਸਰਦੀਆਂ ‘ਚ ਇਕੱਠੇ ਕਰਨ ਨਾਲ ਲਗਾਤਾਰ ਵੱਧ ਰਿਹਾ ਭਾਰ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਮੂੰਗਫਲੀ ਅਤੇ ਗੁੜ ਦਾ ਸੇਵਨ ਕਰਨ ਨਾਲ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਨਾਂ ਦੋਵਾਂ ‘ਚ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ।

4. ਵਾਲਾਂ-ਸਕਿਨ ਲਈ ਫ਼ਾਇਦੇਮੰਦ 
ਮੂੰਗਫਲੀ ਅਤੇ ਗੁੜ ਦਾ ਸੇਵਨ ਕਰਨ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ, ਜਿਸ ਨਾਲ ਚਮੜੀ ਦਾ ਰੰਗ ਗੋਰਾ ਹੋ ਜਾਂਦਾ ਹੈ। ਮੂੰਗਫਲੀ ਅਤੇ ਗੁੜ ਖਾਣ ਨਾਲ ਵਾਲਾਂ ਦੀ ਚਮਕ ਵੀ ਵੱਧਣ ਲੱਗ ਪੈਂਦੀ ਹੈ।

5. ਕੈਂਸਰ ਤੋਂ ਬਚਾਅ
ਇਸ ‘ਚ ਮੌਜੂਦ ਐਂਟੀਆਕਸੀਡੈਂਟ, ਆਇਰਨ, ਕੈਲਸ਼ੀਅਮ ਅਤੇ ਜ਼ਿੰਕ ਸਰੀਰ ਨੂੰ ਕੈਂਸਰ ਨਾਲ ਲੜਨ ‘ਚ ਮਦਦ ਕਰਦੇ ਹਨ। ਇਸ ਲਈ ਮੂੰਗਫਲੀ ਅਤੇ ਗੁੜ ਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ।

6. ਦਿਲ ਦੇ ਲਈ ਫ਼ੈਇਦੇਮੰਦ 
ਮੂੰਗਫਲੀ ਅਤੇ ਗੁੜ ਖਾਣ ਨਾਲ ਕੋਲੈਸਟਰੋਲ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਇਸ ਦੇ ਸੇਵਨ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ। ਇਸ ਦਾ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਹਾਰਟ ਅਟੈਕ ਹੋਣ ਦਾ ਖ਼ਤਰਾ ਵੀ ਘੱਟ ਹੁੰਦਾ ਹੈ।

7. ਤਣਾਅ ਤੋਂ ਰਾਹਤ 
ਮੂੰਗਫਲੀ ਵਿੱਚ ਟ੍ਰਿਪਟੋਫਾਨ ਨਾਮਕ ਐਮੀਨੋ ਐਸਿਡ ਪਾਇਆ ਜਾਂਦਾ ਹੈ। ਮੂੰਗਫਲੀ ਵਿੱਚ ਮੌਜੂਦ ਟ੍ਰਾਈਪਟੋਫੈਨ ਤਣਾਅ, ਚਿੰਤਾ, ਉਦਾਸੀ ਤੋਂ ਰਾਹਤ ਦਿਵਾਉਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਸ ਦਾ ਸੇਵਨ ਮੂਡ ਨੂੰ ਸੁਧਾਰਨ ਵਿਚ ਵੀ ਮਦਦ ਕਰਦਾ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments