Home ਪੰਜਾਬ ਲੁਧਿਆਣਾ ਜੇਲ੍ਹ ‘ਚ ਫਿਰ ਤੋਂ ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ, 2 ਕੈਦੀਆਂ...

ਲੁਧਿਆਣਾ ਜੇਲ੍ਹ ‘ਚ ਫਿਰ ਤੋਂ ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ, 2 ਕੈਦੀਆਂ ਖ਼ਿਲਾਫ਼ ਮਾਮਲਾ ਦਰਜ

0

ਲੁਧਿਆਣਾ: ਜੇਲ੍ਹ ‘ਚੋਂ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦਾ ਸਿਲਸਿਲਾ ਜਾਰੀ ਹੈ। ਲੁਧਿਆਣਾ ਦੀ ਜੇਲ੍ਹ ਦੀ ਚਾਰ ਦੀਵਾਰੀ ਦੇ ਅੰਦਰ ਨਸ਼ਾ ਕਿਨ੍ਹਾਂ ਹਾਲਾਤਾਂ ‘ਚ ਪਹੁੰਚ ਰਿਹਾ ਹੈ ।

ਇਹ ਗੱਲ ਆਮ ਆਦਮੀ ਦੀ ਸਮਝ ਤੋਂ ਬਾਹਰ ਹੈ। ਇੱਕ ਵਾਰ ਸੁਰੱਖਿਆ ਦੇ ਦਾਅਵਿਆਂ ਨੂੰ ਖੋਖਲਾ ਸਾਬਤ ਕਰਦੇ ਹੋਏ ਚੈਕਿੰਗ ਦੇ ਦੌਰਾਨ ਤਾਜਪੁਰ ਰੋਡ ਦੀ ਬੋਰਸਤਲ ਜੇਲ੍ਹ ਦੇ ਦੋ ਲਾਕਅੱਪਾਂ ‘ਚੋਂ ਨਸ਼ੀਲਾ ਪਦਾਰਥ ਬਰਾਮਦ ਹੋਣ ਨਾਲ ਪੁਲਿਸ ਨੇ ਹੈਡ ਵਾਰਡਨ ਪਰਮਜੀਤ ਸਿੰਘ ਦੀ ਸ਼ਿਕਾਇਤ ‘ਤੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ।

ਜਾਣਕਾਰੀ ਦਿੰਦੇ ਹੋਏ ਪੁਲਿਸ ਜਾਂਚ ਅਧਿਕਾਰੀ ਦਵਿੰਦਰ ਪਾਂਡੇ ਨੇ ਦੱਸਿਆ ਕਿ ਦੋਸ਼ੀ ਕੈਦੀਆਂ ਦੀ ਪਛਾਣ ਜਤਿਨ, ਮੋਹਿਤ ਉਰਫ਼ ਅਮਨ ਵਜੋਂ ਹੋਈ ਹੈ। ਜਿਸ ਕੋਲੋਂ 1.70 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਮੁਲਜ਼ਮ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version