Home ਪੰਜਾਬ ਦੀਨਾਨਗਰ ਨਗਰ ਕੌਂਸਲ ਦੇ ਵਾਰਡ ਨੰਬਰ 6 ਦੀਆਂ ਚੋਣਾਂ ‘ਚ ਕਾਂਗਰਸ ਨੇ...

ਦੀਨਾਨਗਰ ਨਗਰ ਕੌਂਸਲ ਦੇ ਵਾਰਡ ਨੰਬਰ 6 ਦੀਆਂ ਚੋਣਾਂ ‘ਚ ਕਾਂਗਰਸ ਨੇ ਸ਼ਾਨਦਾਰ ਜਿੱਤ ਕੀਤੀ ਦਰਜ

0

ਦੀਨਾਨਗਰ : ਦੀਨਾਨਗਰ ਨਗਰ ਕੌਂਸਲ ਦੇ ਵਾਰਡ ਨੰਬਰ 6 ਦੀਆਂ ਚੋਣਾਂ ‘ਚ ਕਾਂਗਰਸ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਆਮ ਆਦਮੀ ਪਾਰਟੀ (ਆਪ) ਨੂੰ ਹਰਾਇਆ। ਵੋਟਾਂ ਦੀ ਗਿਣਤੀ ਦੌਰਾਨ ਕਾਂਗਰਸ ਉਮੀਦਵਾਰ ਸਨੇਹ ਲਤਾ ਨੇ ਕੁੱਲ 449 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ।

ਜਦੋਂ ਕਿ ‘ਆਪ’ ਉਮੀਦਵਾਰ ਸੁਮਨ ਕੁਮਾਰੀ ਨੂੰ 249 ਵੋਟਾਂ ਮਿਲੀਆਂ ਅਤੇ ਦੂਜੇ ਸਥਾਨ ‘ਤੇ ਹੀ ਸਬਰ ਕਰਨਾ ਪਿਆ। ਜਦਕਿ ਭਾਜਪਾ ਉਮੀਦਵਾਰ ਕੁਲਬੀਰ ਕੌਰ ਨੂੰ 139 ਵੋਟਾਂ ਮਿਲੀਆਂ।

ਵਾਰਡ ਨੰ: 6 ਤੋਂ ਕਾਂਗਰਸੀ ਉਮੀਦਵਾਰ ਸਨੇਹ ਲਤਾ ਨੇ ਆਪਣੀ ਨਜ਼ਦੀਕੀ ਵਿਰੋਧੀ ਸੁਮਨ ਕੁਮਾਰੀ ਨੂੰ 200 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਕਾਂਗਰਸ ਦਾ ਝੰਡਾ ਲਹਿਰਾਇਆ । ਇਸ ਜਿੱਤ ਤੋਂ ਬਾਅਦ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿ ਲਿਆ ਅਤੇ ਮਠਿਆਈਆਂ ਵੰਡ ਕੇ ਅਤੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਜਸ਼ਨ ਮਨਾਇਆ ਗਿਆ।

ਵਾਰਡ ਨੰਬਰ 6 ਦਾ ਚੋਣ ਨਤੀਜਾ
ਕਾਂਗਰਸ – ਸਨੇਹ ਲਤਾ: 449 ਵੋਟਾਂ (ਜੇਤੂ)
ਆਪ- ਸੁਮਨ ਕੁਮਾਰੀ: 249 ਵੋਟਾਂ
ਭਾਜਪਾ- ਕੁਲਬੀਰ ਕੌਰ: 139 ਵੋਟਾਂ

NO COMMENTS

LEAVE A REPLY

Please enter your comment!
Please enter your name here

Exit mobile version