Home ਹਰਿਆਣਾ ਕਰਨਾਲ ਤੇ ਪਿੰਜੌਰ ਹਵਾਈ ਅੱਡਿਆਂ ‘ਤੇ ਵਿਆਪਕ ਫਲਾਇੰਗ ਟ੍ਰੇਨਿੰਗ ਯੋਜਨਾ ਮੁੜ ਹੋਈ...

ਕਰਨਾਲ ਤੇ ਪਿੰਜੌਰ ਹਵਾਈ ਅੱਡਿਆਂ ‘ਤੇ ਵਿਆਪਕ ਫਲਾਇੰਗ ਟ੍ਰੇਨਿੰਗ ਯੋਜਨਾ ਮੁੜ ਹੋਈ ਸ਼ੁਰੂ

0

ਹਰਿਆਣਾ : ਆਪ੍ਰੇਸ਼ਨਲ ਸਮਰੱਥਾਵਾਂ ਨੂੰ ਵਧਾਉਣ ਲਈ ਪਿੰਜੌਰ ਹਵਾਈ ਅੱਡੇ ਨੂੰ ਰਾਤ ਦੀ ਉਡਾਣ ਲਈ ਅਪਗ੍ਰੇਡ ਕੀਤਾ ਜਾਵੇਗਾ। ਏਅਰੋ ਸਪੋਰਟਸ, ਏਅਰੋ-ਐਡਵੈਂਚਰ ਗਤੀਵਿਧੀਆਂ ਦੀ ਸਾਂਝੀ ਖੋਜ ਵੀ ਏਜੰਡੇ ਵਿੱਚ ਹੈ। ਕਰਨਾਲ, ਪਿੰਜੌਰ ਹਵਾਈ ਅੱਡਿਆਂ ਲਈ ਐਮ.ਆਰ.ਓ. ਆਪ੍ਰੇਸ਼ਨ ਦੀ ਯੋਜਨਾ ਬਣਾਈ ਗਈ ਹੈ। ਉਪਲਬਧ ਸਰੋਤਾਂ ਅਤੇ ਮੰਗ ਦੇ ਆਧਾਰ ‘ਤੇ ਪੂਰੇ ਰਾਜ ਵਿੱਚ ਡਰੋਨ ਉਡਾਣ ਦੀ ਟ੍ਰੇਨਿੰਗ ਅਤੇ ਟੈਸਟਿੰਗ ਕਰਨ ਦਾ ਵੀ ਪ੍ਰਸਤਾਵ ਹੈ।

ਏਅਰੋ ਕਲੱਬ ਆਫ਼ ਇੰਡੀਆ (ਏ.ਸੀ.ਆਈ.) ਦੇ ਨਾਲ ਚੱਲ ਰਹੇ ਮੁੱਦੇ ਸੁਲਝ ਗਏ ਹਨ। ਇਹ ਸਫ਼ਲਤਾ ਹਰਿਆਣਾ ਇੰਸਟੀਚਿਊਟ ਆਫ਼ ਸਿਵਲ ਏਵੀਏਸ਼ਨ (ਐਚ.ਆਈ.ਸੀ.ਏ.) ਅਤੇ ਏ.ਸੀ.ਆਈ. ਵਿੱਚ ਲੀਜ਼ ਪੈਂਡਿੰਗ ਐਗਰੀਮੈਂਟ ‘ਤੇ ਸਾਈਨ ਹੋਣ ਨਾਲ ਮਿਲੀ।

28 ਨਵੰਬਰ ਨੂੰ ਏ.ਸੀ.ਆਈ. ਕੈਂਪਸ ਵਿੱਚ ਇੱਕ ਮੀਟਿੰਗ ਹੋਈ। ਐਚ.ਆਈ.ਸੀ.ਏ. ਦੇ ਪ੍ਰਧਾਨ ਰਾਜੀਵ ਪ੍ਰਤਾਪ ਰੂਡੀ ਦੇ ਨਿਰਦੇਸ਼ਾਂ ‘ਤੇ ਕਾਰਵਾਈ ਕਰਦੇ ਹੋਏ, ਐੱਚਆਈਸੀਏ ਅਤੇ ਏਸੀਆਈ ਦੋਵਾਂ ਦੇ ਅਫਸਰਾਂ ਨੇ ਉਹਨਾਂ ਮੁੱਦਿਆਂ ਨੂੰ ਹੱਲ ਕੀਤਾ ਜੋ ਇੱਕ ਸਾਲ ਤੋਂ ਪੈਂਡਿੰਗ ਸਨ। ਇਸ ਵਿੱਚ ਦੋਵਾਂ ਪਾਸਿਆਂ ਦੇ ਬਕਾਇਆ ਪੈਸੇ, ਐੱਚਆਈਸੀਏ ਨੂੰ ਏਸੀਆਈ ਵੱਲੋਂ ਅਲਾਟ 4 ਏਅਰਕ੍ਰਾਫਟ ਦੇ ਲੀਜ਼ ਰੀਨਿਊਅਲ ਵਿੱਚ ਦੇਰੀ ਸ਼ਾਮਲ ਸੀ, ਇਸ ਕਾਰਨ ਇਨ੍ਹਾਂ ਏਅਰਕ੍ਰਾਫਟ ਦੀ ਫਲਾਇੰਗ ਆਪ੍ਰੇਸ਼ਨ ਬੰਦ ਹੋ ਗਈ ਸੀ। ਇਹ ਸਹਿਮਤੀ ਬਣੀ ਕਿ ਲੀਜ਼ ਵਿਵਸਥਾ ਜਾਰੀ ਰੱਖੀ ਜਾਏਗੀ, ਸਹਿਯੋਗ ਅਤੇ ਰਿਸ਼ਤੇ ਮਜ਼ਬੂਤ ਕੀਤੇ ਜਾਣਗੇ। ਹੁਣ ਫਲਾਇੰਗ ਟ੍ਰੇਨਿੰਗ ਵਿੱਚ ਬੈਕਲਾਗ ਨੂੰ ਪੂਰਾ ਕਰਨ, ਸਮੁੱਚੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ‘ਤੇ ਧਿਆਨ ਦਿੱਤਾ ਜਾਵੇਗਾ।

HICA ਆਪਣੇ ਸਿੰਗਲ-ਇੰਜਣ ਵਾਲੇ ਜਹਾਜ਼ਾਂ ਦੇ ਬੇੜੇ ਦਾ ਵਿਸਤਾਰ ਕਰਨ ਦੀ ਯੋਜਨਾ ਬਣਾ ਰਿਹਾ ਹੈ। ਵਿਆਪਕ ਫਲਾਇੰਗ ਟ੍ਰੇਨਿੰਗ ਯਕੀਨੀ ਬਣਾਉਣ ਲਈ ਮਲਟੀ-ਇੰਜਣ ਏਅਰਕ੍ਰਾਫਟ ਖਰੀਦਣ ਦੀ ਵੀ ਯੋਜਨਾ ਬਣਾ ਰਿਹਾ ਹੈ। ਰਾਜ ਵਿੱਚ ਜ਼ਿਆਦਾ ਸਟੂਡੈਂਟਸ ਨੂੰ ਦਾਖਲਾ ਦੇਣ ‘ਤੇ ਫੋਕਸ ਰਹੇਗਾ, ਜੋ ਨੌਜਵਾਨ ਹਵਾਈ ਜਹਾਜ਼ ਉਦਯੋਗ ਵਿੱਚ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਣ। ਇਨ੍ਹਾਂ ਏਅਰੋਡ੍ਰੋਮਾਂ ਵਿੱਚ ਜਲਦੀ ਹੀ ਕੇਬਿਨ ਕਰੂ ਟ੍ਰੇਨਿੰਗ ਕੋਰਸ ਸ਼ੁਰੂ ਕਰਨ ਦੀ ਯੋਜਨਾ ਹੈ। ਮੌਜੂਦਾ ਸ੍ਰੋਤਾਂ ਨੂੰ ਮੁੜ ਸ਼ੁਰੂ ਕਰਨ ਅਤੇ ਟ੍ਰੇਨਿੰਗ ਆਪ੍ਰੇਸ਼ਨ ਨੂੰ ਵਧਾਉਣ ਲਈ ਇੱਕ ਬਿਹਤਰ ਵਿੱਤੀ ਪੈਕੇਜ ਵੀ ਫਾਈਨਲ ਕਰ ਲਿਆ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version