ਕੈਨੇਡਾ : ਕਾਮੇਡੀਅਨ ਕਪਿਲ ਸ਼ਰਮਾ ਦਾ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਖੁੱਲ੍ਹਿਆ ਨਵਾ ‘ਕੈਪਸ ਕੈਫੇ’ ਇੱਕ ਮਹੀਨੇ ਵਿੱਚ ਦੂਜੀ ਵਾਰ ਹਮਲੇ ਦਾ ਸ਼ਿਕਾਰ ਹੋਇਆ ਹੈ। ਬੀਤੀ ਰਾਤ ਹਮਲਾਵਰਾਂ ਨੇ ਕੈਫੇ ‘ਤੇ 25 ਤੋਂ ਵੱਧ ਗੋਲੀਆਂ , ਜਿਸ ਨਾਲ ਇਮਾਰਤ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਇਸ ਹਮਲੇ ਦੀ ਜ਼ਿੰਮੇਵਾਰੀ ਕੁਝ ਖਾਲਿਸਤਾਨੀ ਅੱਤਵਾਦੀ ਸਮੂਹਾਂ ਅਤੇ ਗੈਂਗਸਟਰਾਂ ਨੇ ਲਈ ਹੈ।
ਦੋ ਹਮਲਿਆਂ ਦੀ ਕਹਾਣੀ
ਪਹਿਲਾ ਹਮਲਾ (9-10 ਜੁਲਾਈ, 2025): ਕੈਫੇ ਖੁੱਲ੍ਹਣ ਤੋਂ ਕੁਝ ਦਿਨ ਬਾਅਦ ਹੀ ਅਣਪਛਾਤੇ ਹਮਲਾਵਰਾਂ ਨੇ ਦੇਰ ਰਾਤ 9-10 ਗੋਲੀਆਂ ਚਲਾਈਆਂ, ਜਿਸ ਨਾਲ ਕੈਫੇ ਦੀ ਖਿੜਕੀ ਟੁੱਟ ਗਈ। ਬੱਬਰ ਖਾਲਸਾ ਇੰਟਰਨੈਸ਼ਨਲ (ਭਖੀ) ਨਾਲ ਜੁੜੇ ਖਾਲਿਸਤਾਨੀ ਅੱਤਵਾਦੀ ਹਰਜੀਤ ਸਿੰਘ ਲਾਡੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਕਪਿਲ ਦੇ ਸ਼ੋਅ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਨੇ ਨਿਹੰਗ ਸਿੱਖਾਂ ਦੇ ਪਹਿਰਾਵੇ ਅਤੇ ਵਿਵਹਾਰ ਦਾ ਮਜ਼ਾਕ ਉਡਾਇਆ ਹੈ, ਜਿਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਦੂਜਾ ਹਮਲਾ (7 ਅਗਸਤ, 2025): ਸਵੇਰੇ 4:40 ਵਜੇ ਕੈਫੇ ‘ਤੇ ਦੁਬਾਰਾ ਹਮਲਾ ਕੀਤਾ ਗਿਆ ਅਤੇ ਇਸ ਵਾਰ 25 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ। ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਅਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਧਮਕੀ ਦਿੱਤੀ ਗਈ ਕਿ ਜੇਕਰ ਕਪਿਲ ਸ਼ਰਮਾ ਉਨ੍ਹਾਂ ਦੀ ਗੱਲ ਨਹੀਂ ਸੁਣਦੇ, ਤਾਂ ਅਗਲੀ ਕਾਰਵਾਈ ਮੁੰਬਈ ਵਿੱਚ ਕੀਤੀ ਜਾਵੇਗੀ। ਇਸ ਹਮਲੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ।
ਕਿਉਂ ਹੋ ਰਹੇ ਹਨ ਇਹ ਹਮਲੇ ?
ਇਨ੍ਹਾਂ ਹਮਲਿਆਂ ਦਾ ਮੁੱਖ ਕਾਰਨ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਵਿੱਚ ਨਿਹੰਗ ਸਿੱਖਾਂ ‘ਤੇ ਕੀਤੀਆਂ ਗਈਆਂ ਕਥਿਤ ਟਿੱਪਣੀਆਂ ਹਨ। ਹਮਲਾਵਰਾਂ ਦਾ ਦਾਅਵਾ ਹੈ ਕਿ ਸ਼ੋਅ ਵਿੱਚ ਉਨ੍ਹਾਂ ਦੀ ਧਾਰਮਿਕ ਪਛਾਣ ਅਤੇ ਪਹਿਰਾਵੇ ਦਾ ਮਜ਼ਾਕ ਉਡਾਇਆ ਗਿਆ ਹੈ ਜਿਸਨੂੰ ਉਹ ਅਪਮਾਨ ਮੰਨਦੇ ਹਨ। ਲਾਰੈਂਸ ਬਿਸ਼ਨੋਈ ਗੈਂਗ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਪਿਲ ਨੂੰ ਫ਼ੋਨ ਕੀਤਾ ਸੀ ਪਰ ਜਦੋਂ ਕੋਈ ਜਵਾਬ ਨਹੀਂ ਮਿ ਲਿਆ ਤਾਂ ਉਨ੍ਹਾਂ ਨੇ ਇਹ ਕਾਰਵਾਈ ਕੀਤੀ।
ਸੁਰੱਖਿਆ ਵਧਾ ਦਿੱਤੀ ਗਈ
ਇਨ੍ਹਾਂ ਹਮਲਿਆਂ ਤੋਂ ਬਾਅਦ ਸਰੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ, ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਮੁੰਬਈ ਵਿੱਚ ਕਾਰਵਾਈ ਦੀ ਧਮਕੀ ਦੇਣ ਤੋਂ ਬਾਅਦ, ਮੁੰਬਈ ਪੁਲਿਸ ਵੀ ਚੌਕਸ ਹੋ ਗਈ ਹੈ ਅਤੇ ਮੁੰਬਈ ਵਿੱਚ ਕਪਿਲ ਸ਼ਰਮਾ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਘਟਨਾ ਨਾਲ ਭਾਰਤੀ ਭਾਈਚਾਰੇ ਅਤੇ ਕਪਿਲ ਦੇ ਪ੍ਰਸ਼ੰਸਕਾਂ ਵਿੱਚ ਬਹੁਤ ਗੁੱਸਾ ਅਤੇ ਡਰ ਪੈਦਾ ਹੋ ਗਿਆ ਹੈ।
