HomePunjabCM ਮਾਨ ਨੇ ਪੰਜਾਬ ਦੇ ਵੱਖ-ਵੱਖ ਵਿਭਾਗਾਂ 'ਚ ਕੀਤੀਆਂ ਨਿਯੁਕਤੀਆਂ

CM ਮਾਨ ਨੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ‘ਚ ਕੀਤੀਆਂ ਨਿਯੁਕਤੀਆਂ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਮਾਨ (CM Mann) ਨੇ ਵੱਖ-ਵੱਖ ਵਿਭਾਗਾਂ ਵਿੱਚ ਕਈ ਨਿਯੁਕਤੀਆਂ ਕੀਤੀਆਂ ਹਨ। ਜਾਣਕਾਰੀ ਅਨੁਸਾਰ ਪੰਜਾਬ ਸੇਵਾ ਚੋਣ ਬੋਰਡ (Punjab Service Selection Board) ਵਿੱਚ ਗੁੰਜਨ ਚੱਢਾ, ਅਨਿਲ ਮਹਾਜਨ, ਸਤਬੀਰ ਬਖਸ਼ੀਵਾਲ ਅਤੇ ਨਰੇਸ਼ ਪਾਠਕ ਨੂੰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਏ.ਡੀ.ਏ ਵਿੱਚ ਵਿਜੇ ਗਿੱਲ, ਕੁੰਦਨ ਧਵਨ ਤੇ ਭਗਵੰਤ ਕੰਵਲ, ਗਲਾਡਾ ਵਿੱਚ ਧਰਮਿੰਦਰ ਫੌਜੀ, ਕਮਲ ਮਿਗਲਾਨੀ ਤੇ ਸੁਨੀਲ ਲੁਧਿਆਣਾ, ਬੀ.ਡੀ.ਏ ਵਿੱਚ ਐਮ.ਐਲ ਜਿੰਦਲ, ਹਰਜਿੰਦਰ ਕੌਰ ਤੇ ਬਲਰਾਜ ਸਿੰਘ ਬੋਖੜਾ, ਗਮਾਡਾ ਵਿੱਚ ਗੁਰਜੀਤ ਗਿੱਲ, ਸੁਖਵਿੰਦਰ ਭੋਲਾ ਮਾਨ ਤੇ ਮਾਸਟਰ ਜਸਵਿੰਦਰ ਸਿੰਘ, ਪੁੱਡਾ ਵਿੱਚ ਬਲਜਿੰਦਰ ਧਾਲੀਵਾਲ ਅਤੇ ਅਮਨਦੀਪ ਸੰਧੂ ਨੂੰ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਜਲੰਧਰ ਵਿਕਾਸ ਅਥਾਰਟੀ ‘ਚ ਕਾਕੂ ਆਹਲੂਵਾਲੀਆ, ਗੁਰਵਿੰਦਰ ਸ਼ੇਰਗਿੱਲ ਅਤੇ ਜਸਬੀਰ ਜਲਾਲਪੁਰੀ, ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ‘ਚ ਜਰਨੈਲ ਮੰਨੂ, ਚੈਨ ਸਿੰਘ ਖਾਲਸਾ ਅਤੇ ਸੁਖਰਾਜ ਗੋਰਾ, ਪੰਜਾਬ ਸਟੇਟ ਕਨਵੀਨਰ ‘ਚ ਇੰਦਰਜੀਤ ਸੰਧੂ ਅਤੇ ਗੁਰਵਿੰਦਰ ਪਾਵਰਾ ਨੂੰ ਨਿਯੁਕਤ ਕੀਤਾ ਗਿਆ ਹੈ।

ਜਦੋਂ ਕਿ ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ, ਪੰਜਾਬ ਐਗਰੋ ਫੂਡਗ੍ਰੇਨ ਕਾਰਪੋਰੇਸ਼ਨ ਲਿਮਟਿਡ, ਪੰਜਾਬ ਸਟੇਟ ਸੀਡਜ਼ ਕਾਰਪੋਰੇਸ਼ਨ ਲਿਮਟਿਡ, ਪੰਜਾਬ ਵੱਡੇ ਉਦਯੋਗਿਕ ਵਿਕਾਸ ਬੋਰਡ, ਪੰਜਾਬ ਮੱਧਮ ਉਦਯੋਗ ਵਿਕਾਸ ਬੋਰਡ ਅਤੇ ਹੋਰ ਵਿਭਾਗਾਂ ਵਿੱਚ ਨਿਯੁਕਤੀਆਂ ਕੀਤੀਆਂ ਗਈਆਂ ਹਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments