ਨਵੀਂ ਦਿੱਲੀ : ਪੰਜਾਬ ਦੀਆਂ ਹੱਕੀ ਮੰਗਾਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦਿੱਲੀ ਪਹੁੰਚੇ ਹਨ । ਜਿੱਥੇ ਉਨ੍ਹਾਂ ਨੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨਾਲ਼ ਮੁਲਾਕਾਤ ਕੀਤੀ ਅਤੇ ਉਨ੍ਹਾਂ ਅੱਗੇ ਰੱਖੇ ਜ਼ਰੂਰੀ ਮਸਲੇ ਰੱਖੇ ਹਨ ।
ਇਹ ਹਨ ਜ਼ਰੂਰੀ ਮਸਲੇ :-
- ਪੰਜਾਬ ‘ਚ ਪਏ 155 ਲੱਖ ਮੀਟ੍ਰਿਕ ਟਨ ਕਣਕ ਤੇ ਚੌਲਾਂ ਦੀ ਹੋਵੇ ਜਲਦ ਚੁਕਾਈ
- Cash Credit limit ‘ਤੇ ਸੂਬਿਆਂ ਨੂੰ ਲੱਗਦੇ ਵੱਧ ਵਿਆਜ ‘ਚ ਹੋਵੇ ਕਟੌਤੀ
- RDF ਦੇ ਬਣਦੇ ਪੈਸਿਆਂ ਦੀ ਪੰਜਾਬ ਨੂੰ ਕੀਤੀ ਜਾਵੇ ਜਲਦ ਅਦਾਇਗੀ
- ਕੇਂਦਰ ਪਹਿਲ ‘ਤੇ ਵਿਚਾਰੇ ਆੜ੍ਹਤੀਆਂ ਦੀਆਂ ਕੇਂਦਰ ਸਰਕਾਰ ਨਾਲ਼ ਜੁੜੀਆਂ ਮੰਗਾਂ
- ਉਸਾਰੂ ਮਾਹੌਲ ‘ਚ ਹੋਈ ਬੈਠਕ, ਕੇਂਦਰੀ ਮੰਤਰੀ ਨੇ ਦਿੱਤਾ ਹਾਂ-ਪੱਖੀ ਹੁੰਗਾਰਾ
