HomePunjabਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 710 ਪਟਵਾਰੀਆਂ ਨੂੰ ਵੰਡੇ ਨਿਯੁਕਤੀ ਪੱਤਰ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 710 ਪਟਵਾਰੀਆਂ ਨੂੰ ਵੰਡੇ ਨਿਯੁਕਤੀ ਪੱਤਰ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਅੱਜ 710 ਪਟਵਾਰੀਆਂ (Patwaris) ਨੂੰ ਨਿਯੁਕਤੀ ਪੱਤਰ ਵੰਡੇ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹ ਨਿਯੁਕਤੀ ਪੱਤਰ ਲੈਣ ਆਏ ਪਟਵਾਰੀਆਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਨਾ ਤਾਂ ਸਿਆਸੀ ਰੈਲੀ ਹੈ ਅਤੇ ਨਾ ਹੀ ਤਾਕਤ ਦਾ ਪ੍ਰਦਰਸ਼ਨ ਹੈ। ਇਹ ਪੰਜਾਬ ਦੇ ਆਉਣ ਵਾਲੇ 30-40 ਸਾਲਾਂ ਦੇ ਫੈਸਲਿਆਂ ਨਾਲ ਸਬੰਧਤ ਪ੍ਰੋਗਰਾਮ ਹੈ। ਅੱਜ ਪਨੀਰੀ ਬੀਜ ਰਹੇ ਹਾਂ ਅਤੇ ਅਫ਼ਸਰਾਂ ਦੇ ਰੂਪ ‘ਚ ਇਸ ਪਨੀਰੀ ਨੇ ਆਉਣ ਵਾਲੇ ਸਾਲਾਂ ‘ਚ ਫਲ-ਫੁੱਲ ਦੇਣੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕਿਸੇ ਸੂਬੇ ‘ਚ ਸਰਕਾਰਾਂ ਇਸ ਤਰ੍ਹਾਂ ਦੀਆਂ ਹੋਣ, ਜੋ ਲੋਕਾਂ ਬਾਰੇ ਪਰਵਾਹ ਨਾ ਕਰਦੀਆਂ ਹੋਣ ਤਾਂ ਸਵਾਲ ਉੱਠਣੇ ਸੁਭਾਵਕ ਹਨ। ਲੋਕਾਂ ਵੱਲੋਂ ਚੁਣੇ ਹੋਏ ਪ੍ਰਤੀਨਿਧੀ ਜਦੋਂ ਚੁਣਨ ਤੋਂ ਬਾਅਦ ਆਪਣੇ ਮਹਿਲਾਂ ਦੇ ਦਰਵਾਜ਼ੇ ਅੰਦਰੋਂ ਬੰਦ ਕਰ ਲੈਣ ਤਾਂ ਫਿਰ ਹੌਲੀ-ਹੌਲੀ ਲੋਕਾਂ ਦਾ ਗੁੱਸੇ ਹੋਣਾ ਸੁਭਾਵਿਕ ਹੈ। ਜਨਤਾ ਸੋਚਦੀ ਸੀ ਕਿ 5 ਸਾਲ ਔਖੇ-ਸੌਖੇ ਕੱਟ ਲੈਂਦੇ ਹਾਂ। ਫਿਰ ਦੂਜਿਆਂ ਦੀ ਵਾਰੀ ਆ ਜਾਂਦੀ ਸੀ ਅਤੇ ਇਹੀ ਸਿਲਸਿਲਾ ਚੱਲਦਾ ਆ ਰਿਹਾ ਸੀ। ਜਨਤਾ, ਸਕੂਲਾਂ, ਹਸਪਤਾਲਾਂ, ਰੈਵਿਨਿਊ, ਰੁਜ਼ਗਾਰ ਵੱਲ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਜ਼ਮਾਨਾ ਬਹੁਤ ਐਡਵਾਂਸ ਹੋ ਗਿਆ ਹੈ ਅਤੇ ਮੰਤਰੀਆਂ ਵੱਲੋਂ ਕੁਰਸੀਆਂ ‘ਤੇ ਬੈਠਣ ਜਿਹੇ ਪੁਰਾਣੇ ਰੀਤੀ-ਰਿਵਾਜ਼ ਤੋੜਨੇ ਪੈਣਗੇ।

ਉਨ੍ਹਾਂ ਕਿਹਾ ਕਿ ਪੁਰਾਣੇ ਸਮਿਆਂ ‘ਚ ਪਟਵਾਰੀ ਦੀ ਨੌਕਰੀ ਵਾਸਤੇ ਕੋਈ ਪੈਸਾ ਨਾ ਲੱਗੇ, ਅਜਿਹਾ ਕਦੇ ਵੀ ਨਹੀਂ ਹੋਇਆ ਸੀ। ਹੁਣ ਨਵੇਂ ਨਿਯੁਕਤ ਪਟਵਾਰੀਆਂ ਤੋਂ ਅਸੀਂ ਵੀ ਉਮੀਦ ਕਰਦੇ ਹਾਂ ਕਿ ਜਦੋਂ ਉਹ ਫੀਲਡ ‘ਚ ਜਾਣਗੇ ਤਾਂ ਲੱਖਾਂ ਲੋਕਾਂ ਦੀਆਂ ਉਨ੍ਹਾਂ ਤੋਂ ਉਮੀਦਾਂ ਹੋਣਗੀਆਂ ਕਿ ਉਹ ਸਹੀ ਫ਼ੈਸਲੇ ਲੈਣਗੇ। ਉਨ੍ਹਾਂ ਕਿਹਾ ਕਿ ਰਿਸ਼ਵਤ ਦੇ ਕਈ ਨਾਂ ਹਨ। ਜਿਵੇਂ ਬਚਪਨ ‘ਚ ਬੱਚੇ ਨੂੰ ਦਾਖ਼ਲ ਕਰਾਉਣੇ ਜਾਂਦੇ ਹਾਂ ਤਾਂ ਡੋਨੇਸ਼ਨ ਮੰਗੀ ਜਾਂਦੀ ਹੈ। ਜਦੋਂ ਕਾਰ ਲੈਣ ਜਾਂਦੇ ਹਾਂ ਤਾਂ ਪ੍ਰੀਮੀਅਮ ਮੰਗਿਆ ਜਾਂਦਾ ਹੈ, ਜੋ ਕਿ ਰਿਸ਼ਵਤ ਹੀ ਹੈ। ਚਾਹ-ਪਾਣੀ, ਸੇਵਾ, ਥੋੜ੍ਹਾ ਸਾਡੇ ਬਾਰੇ ਵੀ ਸੋਚ ਲਿਆ ਕਰੋ, ਇਹ ਸਾਰੇ ਰਿਸ਼ਵਤ ਦੇ ਨਾਂ ਹਨ। ਰਿਸ਼ਵਤ ਉੱਪਰ ਤੋਂ ਥੱਲੇ ਵੱਲ ਨੂੰ ਚੱਲਦੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਹ ਪਟਵਾਰੀ ਈਮਾਨਦਾਰੀ ਨਾਲ ਆਪਣਾ ਕੰਮ ਕਰਨਗੇ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments