HomePunjabਪੰਜਾਬ 'ਚ ਲੁਟੇਰਿਆਂ ਤੇ ਪੁਲਿਸ ਵਿਚਾਲੇ ਮੁੱਠਭੇੜ, ਚੱਲੀਆਂ ਗੋਲ਼ੀਆਂ

ਪੰਜਾਬ ‘ਚ ਲੁਟੇਰਿਆਂ ਤੇ ਪੁਲਿਸ ਵਿਚਾਲੇ ਮੁੱਠਭੇੜ, ਚੱਲੀਆਂ ਗੋਲ਼ੀਆਂ

ਮੰਡੀ ਗੋਬਿੰਦਗੜ੍ਹ : ਦੇਰ ਰਾਤ ਪੰਜਾਬ ਪੁਲਿਸ ਅਤੇ ਲੁਟੇਰਿਆਂ ਦਰਮਿਆਨ ਭਾਰੀ ਗੋਲੀਬਾਰੀ ਹੋਣ ਦੀ ਖ਼ਬਰ ਹੈ। ਦਰਅਸਲ, ਮੰਡੀ ਗੋਬਿੰਦਗੜ੍ਹ ਦੇ ਇੱਕ ਲੋਹੇ ਦੇ ਵਪਾਰੀ ਦੇ ਗੋਦਾਮ ਵਿੱਚ ਕਰੀਬ 26 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਕੁਝ ਘੰਟਿਆਂ ਵਿੱਚ ਹੀ ਪੁਲਿਸ ਨੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫਤਹਿਗੜ੍ਹ ਸਾਹਿਬ ਦੇ ਐਸ.ਪੀ. ਰਾਕੇਸ਼ ਯਾਦਵ ਨੇ ਦੱਸਿਆ ਕਿ 19 ਜਨਵਰੀ ਦੀ ਦੁਪਹਿਰ ਨੂੰ ਮੰਡੀ ਗੋਬਿੰਦਗੜ੍ਹ (Mandi Gobindgarh) ਵਿੱਚ ਇੱਕ ਲੋਹੇ ਦੇ ਵਪਾਰੀ ਦੇ ਗੋਦਾਮ ਵਿੱਚ ਲੱਖਾਂ ਰੁਪਏ ਦੀ ਲੁੱਟ ਦੀ ਘਟਨਾ ਵਾਪਰੀ ਸੀ।

ਜਾਂਚ ਦੌਰਾਨ ਪੁਲਿਸ ਵੱਲੋ ਤਿੰਨ ਬੰਦੇ ਰਾਊਂਡ ਅੱਪ ਕੀਤੇ ਸਨ ਜਿਨ੍ਹਾਂ ਨੇ ਪੁੱਛ ਗਿੱਛ ਦੌਰਾਨ ਦੱਸਿਆ ਕਿ ਚੋਰੀ ਕੀਤੇ ਪੈਸੇ ਬਸੀ ਪਠਾਣਾ ਦੀ ਇਕ ਫੈਕਟਰੀ ਵਿੱਚ ਰੱਖੇ ਹੋਏ ਹਨ। ਜਿਸ ਨੂੰ ਬਰਾਮਦ ਕਰਨ ਲਈ ਪੁਲਿਸ ਗ੍ਰਿਫ਼ਤਾਰ ਕੀਤੇ ਜਸਵੰਤ ਸਿੰਘ ਨੂੰ ਲੈ ਕੇ ਉਸ ਵੱਲੋਂ ਦੱਸੀ ਜਗ੍ਹਾ ‘ਤੇ ਪਹੁੰਚੀ ਜਿੱਥੇ ਗੱਡੀ ਵਿੱਚੋਂ ਪੈਸੇ ਕੱਢਣ ਸਮੇਂ ਗੱਡੀ ਵਿਚ ਪਏ ਰਿਵਾਲਵਰ ਨਾਲ ਜਸਵੰਤ ਨੇ ਪੁਲਿਸ ‘ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਵਿਚ ਗੋਲੀ ਚਲਾਈ ਜਿਸ ਦੌਰਾਨ ਜਸਵੰਤ ਸਿੰਘ ਦੀ ਲੱਤ ‘ਚ ਗੋਲੀ ਲੱਗ ਗਈ। ਜਖ਼ਮੀ ਹਾਲਤ ਵਿਚ ਜਸਵੰਤ ਸਿੰਘ ਨੂੰ ਸਿਵਲ ਹਸਪਤਾਲ ਬਸੀ ਬਠਾਣਾ ਦਾਖ਼ਲ ਕਰਵਾਇਆ ਗਿਆ ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਹੈ

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments