Homeਦੇਸ਼ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਬੁਧਨੀ ਤੋਂ ਸ਼ਾਨਦਾਰ ਜਿੱਤ

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਬੁਧਨੀ ਤੋਂ ਸ਼ਾਨਦਾਰ ਜਿੱਤ

ਭੋਪਾਲ: ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ (CM Shivraj Singh Chouhan) ਮੱਧ ਪ੍ਰਦੇਸ਼ ਦੇ ਸਿਹੋਰ ਦੀ ਬੁਧਨੀ ਵਿਧਾਨ ਸਭਾ ਤੋਂ ਚੋਣ ਜਿੱਤ ਗਏ ਹਨ। ਉਨ੍ਹਾਂ ਕਾਂਗਰਸੀ ਉਮੀਦਵਾਰ ਨੂੰ 80,606 ਵੋਟਾਂ ਨਾਲ ਹਰਾਇਆ। ਸ਼ਿਵਰਾਜ ਸਿੰਘ ਚੌਹਾਨ ਬੁਧਨੀ ਤੋਂ ਚੌਥੀ ਵਾਰ ਚੋਣ ਲੜ ਰਹੇ ਹਨ। ਕਾਂਗਰਸ ਨੇ ਉਨ੍ਹਾਂ ਦੇ ਖ਼ਿਲਾਫ਼ ਅਭਿਨੇਤਾ ਵਿਕਰਮ ਮਸਤਾਨ ਨੂੰ ਮੈਦਾਨ ‘ਚ ਉਤਾਰਿਆ ਸੀ। ਬੁਧਨੀ ਵਿਧਾਨ ਸਭਾ ਨੂੰ ਮੁੱਖ ਮੰਤਰੀ ਸ਼ਿਵਰਾਜ ਸਿੰਘ ਦਾ ਗੜ੍ਹ ਕਿਹਾ ਜਾਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਬੁਧਨੀ ਵਿਧਾਨ ਸਭਾ ਵਿੱਚ ਕੁੱਲ ਵੋਟਰਾਂ ਦੀ ਗਿਣਤੀ ਲਗਭਗ 268,400 ਹੈ, ਜਿਸ ਵਿੱਚ 139,300 ਪੁਰਸ਼, 129,100 ਔਰਤਾਂ ਅਤੇ 7 ਹੋਰ ਲਿੰਗ ਦੇ ਹਨ। ਇਸ ਸੀਟ ਦੇ ਵੋਟਰਾਂ ਵਿੱਚ ਲਗਭਗ 40,000 ਆਦਿਵਾਸੀ, 30,000 ਅਨੁਸੂਚਿਤ ਜਾਤੀ, 40,000 ਕਿਰਾਰ, 14,000 ਮੁਸਲਿਮ, 40,000 ਜਨਰਲ ਜਾਤੀ, 25,000 ਯਾਦਵ, 15,000 ਕਿਰਦਾਮਾ ਅਤੇ 42,000 ਹੋਰ ਪਿਛੜੇ ਵਰਗ ਦੇ ਵੋਟਰ ਸ਼ਾਮਲ ਹਨ।

ਤੁਹਾਨੂੰ ਦੱਸ ਦੇਈਏ ਕਿ ਮੱਧ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਜਿੱਤ-ਹਾਰ ਨੂੰ ਲੈ ਕੇ ਸਥਿਤੀ ਲਗਭਗ ਸਾਫ ਹੁੰਦੀ ਨਜ਼ਰ ਆ ਰਹੀ ਹੈ। ਭਾਜਪਾ ਦਾ ਹੱਥ ਵੱਧਦਾ ਨਜ਼ਰ ਆ ਰਿਹਾ ਹੈ। ਕਾਂਗਰਸ ਕਈ ਸੀਟਾਂ ‘ਤੇ ਪਛੜ ਰਹੀ ਹੈ। ਕੈਲਾਸ਼ ਵਿਜੇਵਰਗੀਆ, ਨਰਿੰਦਰ ਸਿੰਘ ਤੋਮਰ ਜੇਤੂ ਰਹੇ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਤੋਂ ਇਲਾਵਾ ਕਾਂਗਰਸ ਦੇ ਕਈ ਵੱਡੇ ਨੇਤਾ ਹਾਰ ਦੀ ਕਗਾਰ ‘ਤੇ ਖੜ੍ਹੇ ਹਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments