Home ਪੰਜਾਬ ਧੂਰੀ ਪਹੁੰਚਣਗੇ ਮੁੱਖ ਮੰਤਰੀ ਮਾਨ, ਅਹਿਮ ਪ੍ਰੋਗਰਾਮਾਂ ’ਚ ਕਰਨਗੇ ਸ਼ਿਰਕਤ

ਧੂਰੀ ਪਹੁੰਚਣਗੇ ਮੁੱਖ ਮੰਤਰੀ ਮਾਨ, ਅਹਿਮ ਪ੍ਰੋਗਰਾਮਾਂ ’ਚ ਕਰਨਗੇ ਸ਼ਿਰਕਤ

0

ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਧੂਰੀ ਵਿਖੇ ਵੱਖ-ਵੱਖ ਸਰਕਾਰੀ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨਗੇ। ਮੁੱਖ ਮੰਤਰੀ ਪਿੰਡ ਬਰੜਵਾਲ, ਜੋ ਧੂਰੀ ਨੇੜੇ ਸਥਿਤ ਹੈ, ਵਿਖੇ ਵਾਟਰ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਣਗੇ।

ਜਾਣਕਾਰੀ ਮੁਤਾਬਕ ਮੁੱਖ ਮੰਤਰੀ ਸਵੇਰੇ 11 ਵਜੇ ਬਰੜਵਾਲ ਪਹੁੰਚਣਗੇ। ਵਾਟਰ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਉਹ ਮੌਕੇ ’ਤੇ ਹੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਨਗੇ।

ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੁਪਹਿਰ 12 ਵਜੇ ਧੂਰੀ ਸਥਿਤ ਸੈਫਰਨ ਪਾਮਜ਼ ਪੈਲੇਸ ਵਿਖੇ ਪਹੁੰਚਣਗੇ। ਇੱਥੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਕਰਵਾਏ ਜਾ ਰਹੇ ਪ੍ਰਾਪਰਟੀ ਕਾਰਡ ਵੰਡ ਸਮਾਰੋਹ ਵਿੱਚ ਉਹ ਲਾਭਪਾਤਰੀਆਂ ਨੂੰ ਮਾਲਕੀ ਹੱਕ ਦੇ ਪ੍ਰਾਪਰਟੀ ਕਾਰਡ ਵੰਡਣਗੇ।

ਮੁੱਖ ਮੰਤਰੀ ਦੇ ਧੂਰੀ ਦੌਰੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪ੍ਰੋਗਰਾਮਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਧੂਰੀ ਵਿਧਾਨ ਸਭਾ ਹਲਕਾ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਧਾਨ ਸਭਾ ਹਲਕਾ ਵੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version