HomePunjabਆਪਣੀ ਪਤਨੀ ਨਾਲ ਫਿਲਮ ਦੇਖਣ ਪਹੁੰਚੇ ਮੁੱਖ ਮੰਤਰੀ ਮਾਨ

ਆਪਣੀ ਪਤਨੀ ਨਾਲ ਫਿਲਮ ਦੇਖਣ ਪਹੁੰਚੇ ਮੁੱਖ ਮੰਤਰੀ ਮਾਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ (Dr. Gurpreet Kaur) ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਸਮੇਤ ਹੋਰ ਮੰਤਰੀਆਂ ਨਾਲ ਸਿਨੇਮਾ ਘਰ ‘ਚ ਕੈਰੀ ਆਨ ਜੱਟਾ-3 (Carry On Jatta-3) ਫਿਲਮ ਦੇਖਣ ਪਹੁੰਚੇ। ਇਸ ਦੌਰਾਨ ਫਿਲਮ ਸਿਟੀ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਆਇਆ ਸਾਹਮਣੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਿਲਮ ਸਿਟੀ ਬਣਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਫਿਲਮ ਸਿਟੀ ਦੇ ਪ੍ਰਾਜੈਕਟ ਨੂੰ ਫਾਈਨਲ ਟਚ ਦਿੱਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਸਾਰੀਆਂ ਫਿਲਮਾਂ ਪੰਜਾਬ ਵਿੱਚ ਹੀ ਬਣਨ। ਉਨ੍ਹਾਂ ਕਿਹਾ ਕਿ ਹੁਣ ਕਿਸੇ ਨੂੰ ਫਿਲਮ ਬਣਾਉਣ ਲਈ ਲੰਡਨ-ਕੈਨੇਡਾ ਨਹੀਂ ਜਾਣਾ ਪਵੇਗਾ, ਕੈਨੇਡਾ-ਲੰਡਨ ਵਰਗੇ ਸੈੱਟ ਪੰਜਾਬ ਵਿੱਚ ਹੀ ਬਣਾਏ ਜਾਣਗੇ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments