ਚੰਡੀਗੜ੍ਹ: ਭਾਖੜਾ ਡੈਮ (Bhakra Dam) ‘ਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ, ਜਿਸ ਕਾਰਨ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਅੱਜ ਦੁਪਹਿਰ 2.30 ਵਜੇ ਭਾਖੜਾ ਡੈਮ ਦਾ ਦੌਰਾ ਕਰਨ ਪਹੁੰਚ ਰਹੇ ਹਨ। ਬੀਤੇ ਦਿਨ ਪਏ ਭਾਰੀ ਮੀਂਹ ਨੇ ਚਿੰਤਾ ਵਧਾ ਦਿੱਤੀ ਹੈ। ਭਾਖੜਾ ਡੈਮ ਦਾ ਪਾਣੀ 30 ਫੁੱਟ ਦੀ ਦੂਰੀ ’ਤੇ ਹੈ, ਜਿਸ ਕਾਰਨ ਸਤਲੁਜ ਦਰਿਆ ਨੇੜੇ ਪੈਂਦੇ ਪਿੰਡਾਂ ਨੂੰ ਖਾਲੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਭਾਖੜਾ ਡੈਮ ਦੇ ਵਧਦੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ ਨੰਗਲ ਦੇ ਐਸਡੀਐਮ ਨੇ ਬੀਡੀਪੀਓ ਨੂੰ ਪੱਤਰ ਲਿਖਿਆ ਹੈ।