HomePunjabਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਦੇ ਲੋਕਾਂ ਨੂੰ ਦਿੱਤਾ ਇਹ...

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਦੇ ਲੋਕਾਂ ਨੂੰ ਦਿੱਤਾ ਇਹ ਵੱਡਾ ਤੋਹਫ਼ਾ

ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਅੱਜ ਜ਼ਿਲ੍ਹਾ ਸੰਗਰੂਰ ਦੇ ਦੌਰੇ ‘ਤੇ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸੰਗਰੂਰ (Sangrur) ‘ਚ 14 ਨਵੀਆਂ ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿਇਸ ਲਾਇਬ੍ਰੇਰੀ ‘ਚ ਹਰ ਤਰ੍ਹਾਂ ਦੀਆਂ ਕਿਤਾਬਾਂ ਪਈਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਬੱਚਿਆਂ ਨੂੰ ਪਤਾ ਲੱਗੇਗਾ ਕਿ ਵੱਡੇ ਅਫ਼ਸਰ, ਡਿਪਟੀ ਕਮਿਸ਼ਨਰ, ਆਈ. ਏ. ਐੱਸ. ਕਿਵੇਂ ਬਣਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਵਾਰ ਹੀਰੋਜ਼ ਸਟੇਡੀਅਮ ਵਿਖੇ ਹਾਕੀ ਐਸਟ੍ਰੋਟਰਫ ਤੇ ਵੇਟ ਲਿਫਟਿੰਗ ਸੈਂਟਰ ਦਾ ਉਦਘਾਟਨ ਵੀ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਜਿੰਨੀ ਸ਼ਕਤੀ ਮੈਨੂੰ ਲੋਕਾਂ ਨੇ ਦਿੱਤੀ ਹੈ, ਮੈਂ ਉਹ ਸ਼ਕਤੀ ਲੋਕਾਂ ਵਾਸਤੇ ਇਸਤੇਮਾਲ ਕਰ ਰਿਹਾ ਹਾਂ, ਲੋਕਾਂ ‘ਤੇ ਇਸਤੇਮਾਲ ਨਹੀਂ ਕਰ ਰਿਹਾ।

ਉਨ੍ਹਾਂ ਕਿਹਾ ਕਿ ਪੰਜਾਬ ਦਾ ਰਾਖਾ ਪਰਮਾਤਮਾ ਹੈ, ਅਸੀਂ ਤਾਂ ਉਸ ਦੇ ਬਣਾਏ ਹੋਏ ਬੰਦੇ ਹਾਂ। ਜਿਹੜੇ ਪਿੰਡਾਂ ‘ਚ ਮੈਂ ਜਾਂਦਾ ਹਾਂ, ਉਨ੍ਹਾਂ ਪਿੰਡਾ ਦੇ ਵਿਰੋਧੀਆਂ ਨੇ ਕਦੇ ਨਾਂ ਵੀ ਨਹੀਂ ਸੁਣੇ ਹੋਣਗੇ। ਕੇਂਦਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ 26 ਜਨਵਰੀ ਦੀ ਪੰਜਾਬ ਦੀ ਝਾਕੀ ਦਿਖਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਅਸੀਂ ਇਹ ਝਾਕੀਆਂ ਹੁਣ ਪੰਜਾਬ ‘ਚ ਕੱਢਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਕਿਸੇ ਪਾਸਿਓਂ ਵੀ ਇੱਜ਼ਤ ਘੱਟਣ ਨਹੀਂ ਦੇਣੀ।

ਮੁੱਖ ਮੰਤਰੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਧੂਰੀ ਦੇ ਸਾਰੇ ਪਿੰਡਾਂ ਲਈ 29 ਕਰੋੜ ਰੁਪਿਆ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਨਾਂ ‘ਤੇ ਕਦੇ ਵੀ ਇਕ ਰੁਪਿਆ ਨਾ ਖਾਣ ਦੇਵਾਂਗਾ ਅਤੇ ਨਾ ਹੀ ਕਦੇ ਹੇਰਾ-ਫੇਰੀ ਕਰਾਂਗਾ। ਮੈਂ ਇਹ ਸਮਝਦਾ ਹੈ ਕਿ ਜਿਹੜਾ ਜਨਤਾ ਨੇ ਮੈਨੂੰ ਖਜ਼ਾਨਾ ਦਿੱਤਾ ਹੈ, ਉਹ ਜਨਤਾ ਦਾ ਪੈਸਾ ਹੈ। ਉਨ੍ਹਾਂ ਕਿਹਾ ਕਿ ਇਕੱਲੇ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਸਿਊਂ ਕੇ ਇਕ-ਇਕ ਔਰਤ ਨੇ ਡੇਢ ਲੱਖ ਦੇ ਕਰੀਬ ਕਮਾ ਲਿਆ ਤਾਂ ਫਿਰ ਅਸੀਂ ਹੁਣ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਵੀ ਕਹਿ ਦਿੱਤਾ ਕਿ ਸਾਨੂੰ ਹੀ ਵਰਦੀਆਂ ਸਿਊਣ ਲਈ ਦੇ ਦਿਆ ਕਰੋ।

25 ਪ੍ਰਾਈਵੇਟ ਸਕੂਲਾਂ ਨੇ ਵੀ ਵਰਦੀਆਂ ਦੇ ਆਰਡਰ ਦੇ ਦਿੱਤੇ ਹਨ। ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਪੁਲਸ ਦੀਆਂ ਵਰਦੀਆਂ ਵੀ ਇਨ੍ਹਾਂ ਨੂੰ ਹੀ ਸਿਲਾਈ ਲਈ ਦਿਆ ਕਰਾਂਗੇ। ਉਨ੍ਹਾਂ ਕਿਹਾ ਕਿ ਮੇਰਾ ਸੁਫ਼ਨਾ ਹੈ ਕਿ ਜਦੋਂ ਪੰਜਾਬ ਦਾ ਕੋਈ ਕਿਸਾਨ ਜਾਂ ਸਰਕਾਰੀ ਮੁਲਾਜ਼ਮ ਸ਼ਾਮ ਨੂੰ ਘਰ ਆਵੇ ਤਾਂ ਘਰ ਬੈਠੀ ਔਰਤ ਦਿਨ ਦਾ 1000 ਰੁਪਿਆ ਕਮਾ ਲਵੇ। ਇਹ ਹੀ ਛੋਟੀਆਂ-ਛੋਟੀਆਂ ਸਕੀਮਾਂ ਹਨ, ਜੋ ਪੰਜਾਬ ਦੇ ਵਿਕਾਸ ‘ਚ ਬੇਹੱਦ ਯੋਗਦਾਨ ਪਾਉਣਗੀਆਂ। ਮੁੱਖ ਮੰਤਰੀ ਨੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਸਭ ਦੇ ਸੁਪੜੇ ਸਾਫ਼ ਹੋਣਗੇ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments