Home ਦੇਸ਼ ਯਮੁਨੋਤਰੀ ਤੇ ਗੰਗੋਤਰੀ ਦੀ ਚਾਰਧਾਮ ਯਾਤਰਾ 19 ਅਪ੍ਰੈਲ ਤੋਂ ਹੋਵੇਗੀ ਸ਼ੁਰੂ

ਯਮੁਨੋਤਰੀ ਤੇ ਗੰਗੋਤਰੀ ਦੀ ਚਾਰਧਾਮ ਯਾਤਰਾ 19 ਅਪ੍ਰੈਲ ਤੋਂ ਹੋਵੇਗੀ ਸ਼ੁਰੂ

0

ਉਤਰਾਖੰਡ : ਦੇਵਭੂਮੀ ਉਤਰਾਖੰਡ ਵਿੱਚ ਹਰ ਸਾਲ ਲੱਖਾਂ ਸ਼ਰਧਾਲੂ ਚਾਰ ਧਾਮ ਯਾਤਰਾ ’ਤੇ ਜਾਂਦੇ ਹਨ। ਇਹ ਯਾਤਰਾ ਭਗਵਾਨ ਸ਼ਿਵ, ਵਿਸ਼ਨੂੰ, ਅਤੇ ਦੇਵੀ ਗੰਗਾ ਅਤੇ ਯਮੁਨਾ ਦੀ ਪੂਜਾ ਕਰਨ ਦਾ ਇੱਕ ਵਿਲੱਖਣ ਮੌਕਾ ਹੈ। 2026 ਵਿੱਚ ਚਾਰਧਾਮ ਯਾਤਰਾ 19 ਅਪ੍ਰੈਲ ਨੂੰ ਸ਼ੁਰੂ ਹੋਣ ਜਾ ਰਹੀ ਹੈ। ਅਕਸ਼ੈ ਤ੍ਰਿਤੀਆ ਦੇ ਸ਼ੁਭ ਮੌਕੇ ‘ਤੇ ਯਮੁਨੋਤਰੀ ਅਤੇ ਗੰਗੋਤਰੀ ਦੇ ਦਰਵਾਜ਼ੇ ਪਹਿਲਾਂ ਖੁੱਲ੍ਹਣਗੇ। ਇਸ ਤੋਂ ਬਾਅਦ ਕੇਦਾਰਨਾਥ ਅਤੇ ਬਦਰੀਨਾਥ ਧਾਮ ਵੀ ਸ਼ਰਧਾਲੂਆਂ ਦੇ ਲਈ ਖੁੱਲ੍ਹ ਜਾਣਗੇ। ਆਓ ਜਾਣਦੇ ਹਾਂ ਕਿ ਚਾਰ ਧਾਮ ਕਿਹੜੇ ਦਿਨ ਖੁੱਲ੍ਹਣਗੇ।

ਚਾਰਧਾਮ ਯਾਤਰਾ 2026 ਲਈ ਪੂਰਾ ਸਮਾਂ-ਸਾਰਣੀ

ਯਮੁਨੋਤਰੀ ਧਾਮ: 19 ਅਪ੍ਰੈਲ, 2026 (ਅਕਸ਼ੈ ਤ੍ਰਿਤੀਆ)

ਯਮੁਨਾ ਮਾਤਾ ਦੇ ਇਸ ਤੀਰਥ ਸਥਾਨ ਤੋਂ ਯਾਤਰਾ ਦੀ ਸ਼ੁਰੂ ਹੁੰਦੀ ਹੈ, ਜਿੱਥੇ ਸੂਰਜ ਕੁੰਡ ਵਿੱਚ ਗਰਮ ਪਾਣੀ ਦੇ ਚਸ਼ਮੇ ਮਸ਼ਹੂਰ ਹਨ।

ਗੰਗੋਤਰੀ ਧਾਮ: 19 ਅਪ੍ਰੈਲ, 2026 (ਅਕਸ਼ੈ ਤ੍ਰਿਤੀਆ)

ਗੰਗੋਤਰੀ ਧਾਮ ਗੰਗਾ ਮਾਤਾ ਦਾ ਮੂਲ ਸਥਾਨ ਹੈ। ਗੰਗੋਤਰੀ ਵਿੱਚ ਭਗਵਾਨ ਸ਼ਿਵ ਦਾ ਗੰਗਾਵਤਾਰਨ ਮੰਦਰ ਵੀ ਹੈ। ਯਮੁਨੋਤਰੀ ਅਤੇ ਗੰਗੋਤਰੀ ਦੋਵੇਂ ਧਾਮ ਇੱਕ ਹੀ ਦਿਨ ਖੁੱਲ੍ਹਣਗੇ।

ਕੇਦਾਰਨਾਥ ਧਾਮ: 22 ਅਪ੍ਰੈਲ, 2026, ਸਵੇਰੇ 8 ਵਜੇ

ਭਗਵਾਨ ਸ਼ਿਵ ਦੇ 12 ਜੋਤੀਲਿੰਗਾਂ ਵਿੱਚੋਂ ਇੱਕ ਹੈ ਕੇਦਾਰਨਾਥ ਧਾਮ। ਉੱਥੇ ਗੌਰੀਕੁੰਡ ਤੋਂ ਪੈਦਲ ਜਾਂ ਹੈਲੀਕਾਪਟਰ ਰਾਹੀਂ ਇਸ ਤੱਕ ਪਹੁੰਚਿਆ ਜਾ ਸਕਦਾ ਹੈ। ਦਰਵਾਜ਼ਿਆਂ ਦੇ ਖੁੱਲ੍ਹਣ ‘ਤੇ ਇੱਕ ਵਿਸ਼ੇਸ਼ ਪੂਜਾ ਹੋਵੇਗੀ।

ਬਦਰੀਨਾਥ ਧਾਮ: 23 ਅਪ੍ਰੈਲ, 2026, ਸਵੇਰੇ 6:15 ਵਜੇ

ਭਗਵਾਨ ਵਿਸ਼ਨੂੰ ਦਾ ਤੀਰਥ ਸਭ ਤੋਂ ਆਖਰ ਵਿੱਚ ਖੁੱਲ੍ਹਦਾ ਹੈ। ਇਹ ਨਾਰ-ਨਾਰਾਇਣ ਦੀ ਤਪੱਸਿਆ ਦਾ ਸਥਾਨ ਹੈ। ਚਾਰ ਧਾਮ ਦੇ ਦਰਵਾਜ਼ੇ 10 ਨਵੰਬਰ ਦੇ ਆਸਪਾਸ ਬੰਦ ਹੋ ਜਾਂਦੇ ਹਨ।

ਚਾਰ ਧਾਮ ਯਾਤਰਾ ਵਿਸ਼ੇਸ਼ ਕਿਉਂ ਹੈ?

ਹਿੰਦੂ ਧਰਮ ਵਿੱਚ ਮੁਕਤੀ ਪ੍ਰਾਪਤ ਕਰਨ ਲਈ ਚਾਰ ਧਾਮ ਯਾਤਰਾ ਨੂੰ ਇੱਕ ਮਹੱਤਵਪੂਰਨ ਮਾਰਗ ਮੰਨਿਆ ਜਾਂਦਾ ਹੈ। ਯਮੁਨੋਤਰੀ-ਗੰਗੋਤਰੀ ਤੋਂ ਸ਼ੁਰੂ ਹੋ ਕੇ ਕੇਦਾਰਨਾਥ-ਬਦਰੀਨਾਥ ਤੱਕ ਇਹ ਯਾਤਰਾ ਹਿਮਾਲਿਆ ਦੀ ਸੁੰਦਰਤਾ ਅਤੇ ਆਸਥਾ ਦੋਵਾਂ ਨੂੰ ਘੇਰਦੀ ਹੈ। ਇਸ ਸਾਲ ਵੀ ਲੱਖਾਂ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ, ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਜਾਰੀ ਹੈ।

ਯਾਤਰਾ ਤੋਂ ਪਹਿਲਾਂ ਮਹੱਤਵਪੂਰਨ ਸੁਝਾਅ

  • ਚਾਰਧਾਮ ਯਾਤਰਾ ਲਈ ਉੱਤਰਾਖੰਡ ਸਰਕਾਰ ਦੀ ਵੈੱਬਸਾਈਟ ਜਾਂ ਐਪ ‘ਤੇ ਔਨਲਾਈਨ ਰਜਿਸਟ੍ਰੇਸ਼ਨ ਜ਼ਰੂਰੀ ਹੈ। ਬਿਨਾਂ ਰਜਿਸਟ੍ਰੇਸ਼ਨ ਤੋਂ ਯਾਤਰਾ ਸੰਭਵ ਨਹੀਂ ਹੋਵੇਗੀ।
  • ਮੌਸਮ ਬਦਲਦਾ ਰਹਿੰਦਾ ਹੈ, ਇਸ ਲਈ ਗਰਮ ਕੱਪੜੇ, ਦਵਾਈ ਅਤੇ ਰੇਨਕੋਟ ਨਾਲ ਰੱਖੋ।
  • ਚਾਰਧਾਨ ਇੱਕ ਉੱਚਾਈ ਵਾਲਾ ਖੇਤਰ ਹੈ; ਹੌਲੀ-ਹੌਲੀ ਚੜ੍ਹਾਈ ਯਾਤਰਾ ਨੂੰ ਆਸਾਨ ਬਣਾ ਦੇਵੇਗੀ।

ਦੱਸ ਦਈਏ ਕਿ ਉਤਰਾਖੰਡ ਸਰਕਾਰ ਅਤੇ ਮੰਦਰ ਕਮੇਟੀਆਂ ਹਰ ਸਾਲ ਸ਼ਰਧਾਲੂਆਂ ਦੀ ਸਹੂਲਤ ਲਈ ਵਿਆਪਕ ਤਿਆਰੀਆਂ ਕਰਦੀਆਂ ਹਨ। ਚਾਰਧਾਮ ਯਾਤਰਾ ਨਾ ਸਿਰਫ਼ ਵਿਸ਼ਵਾਸ ਦੀ ਯਾਤਰਾ ਹੈ, ਸਗੋਂ ਕੁਦਰਤ ਅਤੇ ਸ਼ਾਂਤੀ ਦਾ ਅਨੁਭਵ ਵੀ ਹੈ। ਸ਼ਰਧਾਲੂ ਚਾਰਧਾਮ ਯਾਤਰਾ 2026 ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। 15 ਅਪ੍ਰੈਲ ਨੂੰ ਸ਼ਾਮ 5 ਵਜੇ ਤੱਕ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਹੁਣ ਤੱਕ 18 ਲੱਖ ਤੋਂ ਵੱਧ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਜਦਕਿ ਕੇਦਾਰਨਾਥ ਵਿੱਚ ਸਭ ਤੋਂ ਵੱਧ 5.96 ਲੱਖ ਸ਼ਰਧਾਲੂਆਂ ਦੇ ਰਜਿਸਟ੍ਰੇਸ਼ਨ ਕਰਵਾਈ ਹੈ।

ਇਸ ਦੌਰਾਨ ਬਦਰੀਨਾਥ ਧਾਮ ਲਈ 5.10 ਲੱਖ ਰਜਿਸਟ੍ਰੇਸ਼ਨ ਪ੍ਰਾਪਤ ਹੋਏ ਹਨ। ਗੰਗੋਤਰੀ ਵਿੱਚ 3.06 ਲੱਖ ਅਤੇ ਸ਼ਰਧਾਲੂਆਂ ਯਮੁਨੋਤਰੀ ਵਿੱਚ ਲਗਭਗ 2.98 ਲੱਖ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਦੇ ਨਾਲ ਹੀ ਹੇਮਕੁੰਡ ਸਾਹਿਬ ਦੇ ਲਈ ਹੁਣ ਤੱਕ 16,250 ਰਜਿਸਟ੍ਰੇਸ਼ਨ ਦਰਜ ਕੀਤੇ ਗਏ ਹਨ।

NO COMMENTS

LEAVE A REPLY

Please enter your comment!
Please enter your name here

Exit mobile version