HomePunjabਚੰਡੀਗੜ੍ਹ ਤੋਂ ਅਹਿਮਦਾਬਾਦ ਦੀ ਫਲਾਈਟ ਦੀਆਂ ਟਿਕਟਾਂ 'ਚ ਢਾਈ ਗੁਣਾ ਵਾਧਾ

ਚੰਡੀਗੜ੍ਹ ਤੋਂ ਅਹਿਮਦਾਬਾਦ ਦੀ ਫਲਾਈਟ ਦੀਆਂ ਟਿਕਟਾਂ ‘ਚ ਢਾਈ ਗੁਣਾ ਵਾਧਾ

ਚੰਡੀਗੜ੍ਹ: ਭਾਰਤ ਅਤੇ ਆਸਟ੍ਰੇਲੀਆ (India and Australia) ਵਿਚਾਲੇ ਹੋਣ ਵਾਲੇ ਵਿਸ਼ਵ ਕੱਪ ਦੇ ਫਾਈਨਲ (World Cup final) ਲਈ ਚੰਡੀਗੜ੍ਹ ਤੋਂ ਅਹਿਮਦਾਬਾਦ (Chandigarh to Ahmedabad) ਲਈ ਉਡਾਣ ਭਰਨ ਲਈ ਕ੍ਰਿਕਟ ਪ੍ਰਸ਼ੰਸਕਾਂ ਦੀ ਭੀੜ ਲੱਗੀ ਹੋਈ ਹੈ, ਜਿਸ ਕਾਰਨ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੋਂ ਅਹਿਮਦਾਬਾਦ ਤੱਕ ਦੀਆਂ ਉਡਾਣਾਂ ਦੀਆਂ ਕੀਮਤਾਂ ਢਾਈ ਗੁਣਾ ਵਧ ਗਈਆਂ ਹਨ।

ਜਾਣਕਾਰੀ ਮੁਤਾਬਕ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ (Chandigarh International Airport) ਤੋਂ ਅਹਿਮਦਾਬਾਦ ਲਈ 1 ਫਲਾਈਟ ਚਲਦੀ ਹੈ। ਅਜਿਹੇ ‘ਚ ਐਤਵਾਰ ਨੂੰ ਹੋਣ ਵਾਲੇ ਵਿਸ਼ਵ ਕੱਪ ਦੇ ਫਾਈਨਲ ਮੈਚ ਕਾਰਨ ਫਲਾਈਟ ਟਿਕਟ ਦੀ ਕੀਮਤ 17619 ਰੁਪਏ ਹੋ ਗਈ ਹੈ, ਜਦਕਿ ਇਸ ਦਾ ਕਿਰਾਇਆ 7 ਤੋਂ 8 ਹਜ਼ਾਰ ਪ੍ਰਤੀ ਦਿਨ ਸੀ।

ਇੰਟਰਨੈਸ਼ਨਲ ਏਅਰਪੋਰਟ ਦੇ ਸੀ.ਈ.ਓ ਰਾਕੇਸ਼ ਆਰ. ਸਹਾਏ ਨੇ ਦੱਸਿਆ ਕਿ ਚੰਡੀਗੜ੍ਹ-ਅਹਿਮਦਾਬਾਦ ਵਿਚਾਲੇ ਚੱਲਣ ਵਾਲੀ ਫਲਾਈਟ 180 ਸੀਟਰ ਹੈ। ਅਜਿਹੇ ‘ਚ ਫਲੈਕਸੀ ਕਿਰਾਏ ਤਹਿਤ ਕੀਮਤਾਂ ਵਧ ਰਹੀਆਂ ਹਨ।ਉਨ੍ਹਾਂ ਕਿਹਾ ਕਿ ਕਿਸੇ ਵੀ ਏਅਰਲਾਈਨ ਤੋਂ ਅਹਿਮਦਾਬਾਦ ਲਈ ਵਾਧੂ ਉਡਾਣਾਂ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਮਿਲੀ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments