Home ਖੇਡਾਂ ਚੰਡੀਗੜ੍ਹ ਮੈਰਾਥਨ 2026 ‘ਚ 1,500 ਦੌੜਾਕ ਲੈਣਗੇ ਹਿੱਸਾ, 11 ਅਕਤੂਬਰ ਨੂੰ ਹੋਵੇਗਾ...

ਚੰਡੀਗੜ੍ਹ ਮੈਰਾਥਨ 2026 ‘ਚ 1,500 ਦੌੜਾਕ ਲੈਣਗੇ ਹਿੱਸਾ, 11 ਅਕਤੂਬਰ ਨੂੰ ਹੋਵੇਗਾ ਆਯੋਜਨ

0

ਚੰਡੀਗੜ੍ਹ: ਚੰਡੀਗੜ੍ਹ ਲਾਈਫ ਵੱਲੋਂ ਕਰਵਾਈ ਜਾ ਰਹੀ ਚੰਡੀਗੜ੍ਹ ਮੈਰਾਥਨ ਐਂਡ ਵੈਲਨੈੱਸ 2026 ਵਿੱਚ ਇਸ ਵਾਰ ਕਰੀਬ 1,500 ਦੌੜਾਕ ਹਿੱਸਾ ਲੈਣਗੇ। “ਰਨ ਫਾਰ ਏ ਸਸਟੇਨੇਬਲ ਲਾਈਫ – ਰਨ ਫਾਰ ਏ ਡਰੱਗ-ਫ੍ਰੀ ਚੰਡੀਗੜ੍ਹ” ਥੀਮ ’ਤੇ ਆਧਾਰਿਤ ਇਹ ਮੈਰਾਥਨ 11 ਅਕਤੂਬਰ ਨੂੰ ਸੈਕਟਰ-1 ਸਥਿਤ ਕੈਪੀਟਲ ਕੰਪਲੈਕਸ ਵਿਖੇ ਕਰਵਾਈ ਜਾਵੇਗੀ।

ਆਯੋਜਕਾਂ ਮੁਤਾਬਕ ਮੈਰਾਥਨ ਦਾ ਉਦੇਸ਼ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਨਸ਼ਾ ਮੁਕਤ ਚੰਡੀਗੜ੍ਹ ਦਾ ਸੰਦੇਸ਼ ਦੇਣਾ ਹੈ। ਇਸ ਸਮਾਗਮ ਰਾਹੀਂ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮੈਰਾਥਨ ਦੌਰਾਨ ਵੱਖ-ਵੱਖ ਸ਼੍ਰੇਣੀਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ। ਐਸਐਸਪੀ ਕੰਵਰਦੀਪ ਕੌਰ ਅਤੇ ਡੀਸੀ ਨਿਸ਼ਾਂਤ ਯਾਦਵ ਵੱਖ-ਵੱਖ ਦੌੜਾਂ ਨੂੰ ਹਰੀ ਝੰਡੀ ਦਿਖਾਉਣਗੇ। ਇਸ ਮੌਕੇ ਸਿਹਤ, ਫਿਟਨੈੱਸ ਅਤੇ ਨਸ਼ਾ ਵਿਰੋਧੀ ਜਾਗਰੂਕਤਾ ਨਾਲ ਸਬੰਧਤ ਸੰਦੇਸ਼ ਵੀ ਲੋਕਾਂ ਤੱਕ ਪਹੁੰਚਾਇਆ ਜਾਵੇਗਾ।

ਚੰਡੀਗੜ੍ਹ ਮੈਰਾਥਨ ਐਂਡ ਵੈਲਨੈੱਸ 2026 ਵਿੱਚ ਵੱਡੀ ਗਿਣਤੀ ਵਿੱਚ ਦੌੜਾਕਾਂ ਦੀ ਸ਼ਮੂਲੀਅਤ ਨਾਲ ਸ਼ਹਿਰ ਵਿੱਚ ਖੇਡਾਂ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਹੈ। ਪ੍ਰਬੰਧਕਾਂ ਵੱਲੋਂ ਸਮਾਗਮ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

NO COMMENTS

LEAVE A REPLY

Please enter your comment!
Please enter your name here

Exit mobile version