Homeਦੇਸ਼ਅੱਜ ਝਾਰਖੰਡ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਚੰਪਾਈ ਸੋਰੇਨ

ਅੱਜ ਝਾਰਖੰਡ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਚੰਪਾਈ ਸੋਰੇਨ

ਰਾਂਚੀ: ਝਾਰਖੰਡ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ (Jharkhand Governor CP Radhakrishnan) ਸ਼ੁੱਕਰਵਾਰ ਯਾਨੀ ਅੱਜ ਦੁਪਹਿਰ 12:30 ਵਜੇ ਰਾਜ ਭਵਨ (Raj Bhavan) ਵਿੱਚ ਚੰਪਾਈ ਸੋਰੇਨ (Champai Soren) ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਉਣਗੇ। ਸੋਰੇਨ ਸੂਬੇ ਦੇ 12ਵੇਂ ਮੁੱਖ ਮੰਤਰੀ ਹੋਣਗੇ। ਰਘੁਵਰ ਦਾਸ ਨੂੰ ਛੱਡ ਕੇ ਸੂਬੇ ਦਾ ਕੋਈ ਵੀ ਮੁੱਖ ਮੰਤਰੀ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਨਹੀਂ ਕਰ ਸਕਿਆ ਹੈ। ਹਾਲਾਂਕਿ ਵੱਖ-ਵੱਖ ਦੌਰਾਂ ਨੂੰ ਮਿਲਾ ਕੇ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਵਜੋਂ ਸੇਵਾ ਕਰਨ ਦਾ ਰਿਕਾਰਡ ਅਰਜੁਨ ਮੁੰਡਾ ਦੇ ਨਾਂ ਹੈ।

ਜ਼ਿਕਰਯੋਗ ਹੈ ਕਿ ਰਾਜਪਾਲ ਨੇ ਝਾਰਖੰਡ ਮੁਕਤੀ ਮੋਰਚਾ ਗਠਜੋੜ ਵਿਧਾਇਕ ਦਲ ਦੇ ਨੇਤਾ ਚੰਪਾਈ ਸੋਰੇਨ ਨੂੰ ਮਨੋਨੀਤ ਮੁੱਖ ਮੰਤਰੀ ਨਿਯੁਕਤ ਕੀਤਾ ਸੀ ਅਤੇ ਦੇਰ ਰਾਤ ਉਨ੍ਹਾਂ ਨੂੰ ਸਹੁੰ ਚੁੱਕਣ ਲਈ ਸੱਦਾ ਦਿੱਤਾ ਸੀ। ਹੇਮੰਤ ਸੋਰੇਨ ਦੇ ਜੇਲ੍ਹ ਜਾਣ ਕਾਰਨ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਇਸ ਕਾਰਨ ਚੰਪਾਈ ਸੋਰੇਨ ਨੂੰ ਜੇਐਮਐਮ ਗਠਜੋੜ ਵਿਧਾਇਕ ਦਲ ਦਾ ਨਵਾਂ ਨੇਤਾ ਚੁਣਿਆ ਗਿਆ ਸੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments