Home ਦੇਸ਼ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਸਾਲਾਨਾ...

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਸਾਲਾਨਾ ਮੁਫ਼ਤ ਮਨੋ-ਸਮਾਜਿਕ ਸਲਾਹ ਸੇਵਾ ਕੀਤੀ ਸ਼ੁਰੂ

0

ਨਵੀਂ ਦਿੱਲੀ :  ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਆਪਣੀ ਸਾਲਾਨਾ ਮੁਫ਼ਤ ਮਨੋ-ਸਮਾਜਿਕ ਸਲਾਹ ਸੇਵਾ ਸ਼ੁਰੂ ਕੀਤੀ ਹੈ, ਜੋ 6 ਜਨਵਰੀ, 2026 ਤੋਂ 1 ਜੂਨ, 2026 ਤੱਕ ਉਪਲਬਧ ਰਹੇਗੀ ਹੈ।

ਬੋਰਡ ਦਾ ਉਦੇਸ਼ ਵਿਦਿਆਰਥੀਆਂ ਨੂੰ ਲਿਖਤੀ ਪ੍ਰੀਖਿਆਵਾਂ ਜੋ 17 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ, ਦੇ ਲਈ ਮਾਨਸਿਕ ਸੰਤੁਲਨ, ਆਤਮਵਿਸ਼ਵਾਸ ਅਤੇ ਸਪਸ਼ਟਤਾ ਦੇ ਨਾਲ ਤਿਆਰ ਕਰਨਾ ਹੈ। ਇਹ ਪਹਿਲ ਵਿਦਿਆਰਥੀਆਂ ਦੇ ਪ੍ਰੀਖਿਆ ਤਣਾਅ ਅਤੇ ਭਾਵਨਾਤਮਕ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਹੈ।

ਇਸ ਦੇ ਤਹਿਤ, ਵਿਦਿਆਰਥੀ 24×7 ਟੋਲ-ਫ੍ਰੀ ਨੰਬਰ 1800-11-8004 ‘ਤੇ ਕਾਲ ਕਰ ਸਕਦੇ ਹਨ ਅਤੇ ਹਿੰਦੀ ਜਾਂ ਅੰਗਰੇਜ਼ੀ ਵਿੱਚ ਮਾਰਗਦਰਸ਼ਨ ਪ੍ਰਾਪਤ ਕਰ ਸਕਦੇ ਹਨ। ਇਸ ਪ੍ਰਣਾਲੀ ਰਾਹੀਂ, ਵਿਦਿਆਰਥੀ ਤਣਾਅ-ਮੁਕਤ ਤਿਆਰੀ, ਸਮਾਂ ਪ੍ਰਬੰਧਨ, ਅਤੇ ਆਮ ਸਵਾਲਾਂ ਦੇ ਜਵਾਬ, ਨਾਲ ਹੀ CBSE ਨਾਲ ਸਬੰਧਤ ਜ਼ਰੂਰੀ ਸੰਪਰਕ ਜਾਣਕਾਰੀ ਵੀ ਮਿਲਦੀ ਰਹੇਗੀ।

ਇਸ ਤੋਂ ਇਲਾਵਾ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9:30 ਵਜੇ ਤੋਂ ਸ਼ਾਮ 5:30 ਵਜੇ ਤੱਕ ਟੈਲੀ-ਕਾਉਂਸਲਿੰਗ ਰਾਹੀਂ 73 ਸਿਖਲਾਈ ਪ੍ਰਾਪਤ ਪੇਸ਼ੇਵਰਾਂ ਨਾਲ ਸਿੱਧੇ ਤੌਰ ‘ਤੇ ਗੱਲ ਕਰ ਸਕਦੇ ਹਨ। ਇਸ ਵਿੱਚ ਸੀਬੀਐਸਈ ਨਾਲ ਸਬੰਧਤ ਪ੍ਰਿੰਸੀਪਲ, ਸਲਾਹਕਾਰ, ਵਿਸ਼ੇਸ਼ ਸਿੱਖਿਅਕ ਅਤੇ ਮਨੋਵਿਗਿਆਨੀ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 61 ਭਾਰਤ ਵਿੱਚ ਅਤੇ 12 ਨੇਪਾਲ, ਜਾਪਾਨ, ਕਤਰ, ਓਮਾਨ ਅਤੇ ਯੂਏਈ ਵਿੱਚ ਸਥਿਤ ਹਨ।

ਬੋਰਡ ਨੇ ਡਿਜੀਟਲ ਮਾਧਿਅਮ ਰਾਹੀਂ ਵੀ ਵਿਦਿਆਰਥੀਆਂ ਦਾ ਸਮਰਥਨ ਯਕੀਨੀ ਬਣਾਇਆ ਹੈ। ਸੀ.ਬੀ.ਐਸ.ਈ ਦੀ ਵੈਬਸਾਈਟ ‘ਤੇ ਤਣਾਅ ਪ੍ਰਬੰਧਨ, ਪ੍ਰਭਾਵਸ਼ਾਲੀ ਅਧਿਐਨ ਰਣਨੀਤੀਆਂ ਅਤੇ ਭਾਵਨਾਤਮਕ ਭਲਾਈ ‘ਤੇ ਵਿਸ਼ੇਸ਼ ਸਮੱਗਰੀ ਉਪਲਬਧ ਹੈ, ਜਿਸਨੂੰ ਵਿਦਿਆਰਥੀ ਆਸਾਨੀ ਨਾਲ ਪੜ੍ਹ ਸਕਦੇ ਹਨ ਅਤੇ ਆਪਣੀ ਤਿਆਰੀ ਵਿੱਚ ਵਰਤ ਸਕਦੇ ਹਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪਹਿਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰੀਖਿਆ ਦੀ ਤਿਆਰੀ ਦੌਰਾਨ ਮਾਨਸਿਕ ਅਤੇ ਭਾਵਨਾਤਮਕ ਸਹਾਰਾ ਦੇਣ ਦੇ ਲਈ ਕੀਤੀ ਗਈ ਹੈ।

ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੋਰਡ ਦਾ ਉਦੇਸ਼ ਨਾ ਸਿਰਫ਼ ਪ੍ਰੀਖਿਆ ਦੀ ਸਫਲਤਾ ਨੂੰ ਯਕੀਨੀ ਬਣਾਉਣਾ ਹੈ, ਸਗੋਂ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਅਤੇ ਮਾਨਸਿਕ ਸਿਹਤ ਨੂੰ ਵੀ ਯਕੀਨੀ ਬਣਾਉਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪਹਿਲ ਵਿਦਿਆਰਥੀਆਂ ਨੂੰ ਆਤਮਵਿਸ਼ਵਾਸ ਨਾਲ ਪ੍ਰੀਖਿਆਵਾਂ ਦਾ ਸਾਹਮਣਾ ਕਰ ਸਕਣਗੇ ਅਤੇ ਤਣਾਅ ਮੁਕਤ ਮਾਹੌਲ ਵਿੱਚ ਪੜਾਈ ਕਰ ਪਾਣਗੇ।

NO COMMENTS

LEAVE A REPLY

Please enter your comment!
Please enter your name here

Exit mobile version