Home ਦੇਸ਼ ਸੀ.ਬੀ.ਐਸ.ਈ. ਨੇ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ’ਚ ਕੀਤਾ ਵੱਡਾ ਬਦਲਾਅ

ਸੀ.ਬੀ.ਐਸ.ਈ. ਨੇ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ’ਚ ਕੀਤਾ ਵੱਡਾ ਬਦਲਾਅ

0

ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਦਸਵੀਂ ਜਮਾਤ ਦੇ ਲਈ ਇੱਕ ਵੱਡਾ ਨਿਰਦੇਸ਼ ਜਾਰੀ ਕੀਤਾ ਹੈ। 2026 ਦੀ ਬੋਰਡ ਪ੍ਰੀਖਿਆ ਵਿਚ ਬੈਠਣ ਵਾਲੇ ਉਮੀਦਵਾਰਾਂ ਲਈ ਇਨ੍ਹਾਂ ਸਖ਼ਤ ਹਦਾਇਤਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਇਹ ਹਦਾਇਤਾਂ ਵਿਗਿਆਨ ਅਤੇ ਸਮਾਜਿਕ ਵਿਗਿਆਨ ਵਿਸ਼ਿਆਂ ਦੀ ਪ੍ਰੀਖਿਆ ਲਈ ਦਿੱਤੀਆਂ ਗਈਆਂ ਹਨ।

ਨਿਯਮਾਂ ਦੇ ਗੱਲ ਕਰੀਏ ਤਾਂ, ਹੁਣ ਵਿਦਿਆਰਥੀਆਂ ਨੂੰ ਸਾਇੰਸ ਅਤੇ ਸੋਸ਼ਲ ਸਾਇੰਸ ਦੇ ਪੇਪਰ ਵੱਖ-ਵੱਖ ਸੈਕਸ਼ਨਾਂ ਵਿੱਚ ਹੱਲ ਕਰਨੇ ਪੈਣਗੇ ਅਤੇ ਇਸਦੇ ਜਵਾਬ ਵੀ ਦਿੱਤੇ ਗਏ ਸੈਕਸ਼ਨ ਦੇ ਅੰਦਰ ਹੀ ਦੇਣੇ ਹੋਣਗੇ। ਬੋਰਡ ਨੇ ਇਸ ਨਾਲ ਜੁੜੀ ਜਾਣਕਾਰੀ ਜਾਰੀ ਕਰ ਦਿੱਤੀ ਹੈ।

ਉਮੀਦਵਾਰ ਇਸ ਨਾਲ ਸਬੰਧਤ ਸਾਰੀ ਜਾਣਕਾਰੀ ਸੀ.ਬੀ.ਐਸ.ਈ. ਦੀ ਅਧਿਕਾਰਤ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹਨ। ਇਹ ਪ੍ਰੀਖਿਆ 17 ਫਰਵਰੀ 2026 ਤੋਂ 10 ਮਾਰਚ 2026 ਤੱਕ ਚੱਲੇਗੀ। ਬੋਰਡ ਦਾ ਕਹਿਣਾ ਹੈ ਕਿ ਇਸ ਬਦਲਾਅ ਨਾਲ ਨਕਲਾਂ ਦਾ ਮੁਲਾਂਕਣ ਸਹੀ ਢੰਗ ਨਾਲ ਹੋਵੇਗਾ।

ਸਾਇੰਸ ਦੇ ਪੇਪਰ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ:

  • ਪਹਿਲਾ – ਬਾਇਉਲੋਜੀ
  • ਦੂਜਾ – ਕੈਮਿਸਟਰੀ
  • ਤੀਜਾ – ਫਿਜਿਕਸ

ਸੋਸ਼ਲ ਸਾਇੰਸ ਦਾ ਪੇਪਰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ:

  • ਪਹਿਲਾ – ਇਤਿਹਾਸ (History)
  • ਦੂਜਾ – ਭੂਗੋਲ (Geography)
  • ਤੀਜਾ – ਰਾਜਨੀਤੀ ਵਿਗਿਆਨ (Political Science)
  • ਚੌਥਾ – ਅਰਥ ਸ਼ਾਸਤਰ (Economy)

ਦਿੱਤੇ ਗਏ ਸ਼ੈਸ਼ਨ ਦਾ ਦੇਣ ਹੋਵੇਗਾ ਉੱਤਰ

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਵਾਬ ਵੀ ਦਿੱਤੇ ਗਏ ਸਥਾਨਾਂ ‘ਤੇ ਦੇਣੇ ਪੈਣਗੇ। ਉਮੀਦਵਾਰਾਂ ਨੂੰ ਆਂਸਰ ਸ਼ੀਟ ਵਿੱਚ ਵਿਗਿਆਨ ਲਈ ਤਿੰਨ ਭਾਗ ਅਤੇ ਸਮਾਜਿਕ ਵਿਗਿਆਨ ਲਈ ਚਾਰ ਭਾਗ ਬਣਾ ਕੇ ਉੱਤਰ ਦੇਣਾ ਹੋਵੇਗਾ। ਹਰ ਸਵਾਲ ਦਾ ਜਵਾਬ ਸਿਰਫ ਦਿੱਤੀ ਗਈ ਸਪੇਸ ਵਿੱਚ ਹੀ ਲਿਖਣਾ ਹੋਵੇਗਾ। ਜੇਕਰ ਜਵਾਬ ਮਿਲਾਏ ਗਏ ਤਾਂ ਉਸਦਾ ਨੰਬਰ ਨਹੀਂ ਦਿੱਤਾ ਜਾਵੇਗਾ।

NO COMMENTS

LEAVE A REPLY

Please enter your comment!
Please enter your name here

Exit mobile version