Home ਪੰਜਾਬ ਸੀ.ਬੀ.ਆਈ. ਨੇ ਰਾਜਬੀਰ ਘੁੰਮਣ ਦੇ ਕਰੀਬੀਆਂ ਨੂੰ ਭੇਜੇ ਸੰਮਨ

ਸੀ.ਬੀ.ਆਈ. ਨੇ ਰਾਜਬੀਰ ਘੁੰਮਣ ਦੇ ਕਰੀਬੀਆਂ ਨੂੰ ਭੇਜੇ ਸੰਮਨ

0

ਚੰਡੀਗੜ੍ਹ: ਸੀ.ਐਮ. ਮਾਨ ਦੇ ਓ.ਐਸ.ਡੀ ਰਾਜਬੀਰ ਘੁੰਮਣ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਖ਼ਬਰ ਹੈ ਕਿ ਸੀ.ਬੀ.ਆਈ. ਨੇ ਹੁਣ ਉਨ੍ਹਾਂ ਦੇ ਕਰੀਬੀ ਲੋਕਾਂ ਨੂੰ ਸੰਮਨ ਭੇਜੇ ਹਨ। ਪਤਾ ਲੱਗਾ ਹੈ ਕਿ ਸੀ.ਬੀ.ਆਈ. ਨੇ ਨਿਤਿਨ ਗੋਹਲ, ਜਤਿਨ ਗੋਹਲ ਅਤੇ ਬੀਰ ਦਵਿੰਦਰ ਸਿੰਘ ਨੂੰ ਭਲਕੇ ਯਾਨੀ ਐਤਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਤਿੰਨੇ ਲੋਕ ਭਲਕੇ ਸੀ.ਬੀ.ਆਈ. ਸਾਹਮਣੇ ਪੇਸ਼ ਹੋ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਸੀ.ਬੀ.ਆਈ. ਪੁਲਿਸ ਨੇ ਉਨ੍ਹਾਂ ਨੂੰ ਪਹਿਲਾਂ ਵੀ ਸੰਮਨ ਜਾਰੀ ਕੀਤੇ ਸਨ ਪਰ ਉਹ ਪੇਸ਼ ਨਹੀਂ ਹੋਏ। ਭਲਕੇ ਉਹ ਪਹਿਲੀ ਵਾਰ ਸੀ.ਬੀ.ਆਈ. ਸਾਹਮਣੇ ਪੇਸ਼ ਹੋਣਗੇ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ 5 ਅਕਤੂਬਰ ਨੂੰ ਸੀ.ਬੀ.ਆਈ. ਰਾਜਬੀਰ ਸਿੰਘ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਜਤਿਨ ਗੋਹਲ ਉਰਫ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ, ਆਰ.ਐਸ. ਨਗਾਰਾ ਅਤੇ ਅਣਪਛਾਤੇ ਸਰਕਾਰੀ/ਪ੍ਰਾਈਵੇਟ ਅਧਿਕਾਰੀਆਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਹਾਈ ਕੋਰਟ ਨੇ ਸੀ.ਬੀ.ਆਈ. ਨੂੰ ਜਾਂਚ ਪੂਰੀ ਕਰਨ ਲਈ ਦੋ ਮਹੀਨੇ ਦਾ ਸਮਾਂ ਦਿੱਤਾ ਹੈ। ਐਫ.ਆਈ.ਆਰ. ਵਿੱਚ ਅਫਸਰਾਂ ਦੇ ਤਬਾਦਲੇ ਅਤੇ ਤਾਇਨਾਤੀਆਂ ਵਿੱਚ ਕਥਿਤ ਭ੍ਰਿਸ਼ਟਾਚਾਰ, ਨੀਤੀਗਤ ਫ਼ੈਸਲਿਆਂ ਵਿੱਚ ਦਖਲਅੰਦਾਜ਼ੀ, ਟੈਂਡਰਾਂ ਅਤੇ ਅਸਲਾ ਲਾਇਸੈਂਸ ਆਦਿ ਦੇ ਦੋਸ਼ ਹਨ।

ਬੀਤੇ ਦਿਨ ਪੇਸ਼ ਹੋਏ ਰਾਜਬੀਰ ਘੁੰਮਣ
ਬੀਤੇ ਦਿਨ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਰਾਜਬੀਰ ਸਿੰਘ ਘੁੰਮਣ ਤੋਂ ਕਰੀਬ ਸਾਢੇ ਛੇ ਘੰਟੇ ਪੁੱਛਗਿੱਛ ਕੀਤੀ। ਰਾਜਬੀਰ ਘੁੰਮਣ ਚੰਡੀਗੜ੍ਹ ਦੇ ਸੈਕਟਰ 30 ਵਿੱਚ ਦੁਪਹਿਰ 3 ਵਜੇ ਦੇ ਕਰੀਬ ਸੀ.ਬੀ.ਆਈ. ਦਫਤਰ ਪਹੁੰਚੇ ਅਤੇ ਲੰਬੀ ਪੁੱਛਗਿੱਛ ਤੋਂ ਬਾਅਦ ਰਾਤ 8:45 ਵਜੇ ਦਫਤਰ ਤੋਂ ਬਾਹਰ ਆਏ। ਘੁੰਮਣ ਹੁਣ ਸੋਮਵਾਰ ਨੂੰ ਦੁਬਾਰਾ ਸੀ.ਬੀ.ਆਈ. ਸਾਹਮਣੇ ਪੇਸ਼ ਹੋਣਗੇ। ਰਾਜਬੀਰ ਘੁੰਮਣ ਨੇ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਸੀ.ਬੀ.ਆਈ. ਨੇ 40 ਸਵਾਲ ਪੁੱਛੇ, ਜਿਨ੍ਹਾਂ ਦੇ ਉਨ੍ਹਾਂ ਤਸੱਲੀਬਖਸ਼ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਨੂੰ ਬਦਨਾਮ ਕਰਨ ਦੀ ਚਾਲ ਹੈ ਕਿਉਂਕਿ ‘ਆਪ’ ਸਰਕਾਰ ਮੁੜ ਸੱਤਾ ਵਿੱਚ ਆ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਕਲੀਨ ਚਿੱਟ ਦੇ ਕੇ ਸਾਹਮਣੇ ਆ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜਿੰਨੀ ਵਾਰ ਜਾਂਚ ਏਜੰਸੀ ਉਨ੍ਹਾਂ ਨੂੰ ਬੁਲਾਵੇਗੀ, ਉਹ ਪੇਸ਼ ਹੋਣਗੇ।

NO COMMENTS

LEAVE A REPLY

Please enter your comment!
Please enter your name here

Exit mobile version