Home ਪੰਜਾਬ CBI ਅਦਾਲਤ ਨੇ ਐਸ.ਐਚ.ਓ. ਨੂੰ ਕੀਤਾ ਦੋਸ਼ੀ ਕਰਾਰ , ਜਾਣੋ ਕੀ ਹੈ...

CBI ਅਦਾਲਤ ਨੇ ਐਸ.ਐਚ.ਓ. ਨੂੰ ਕੀਤਾ ਦੋਸ਼ੀ ਕਰਾਰ , ਜਾਣੋ ਕੀ ਹੈ ਪੂਰਾ ਮਾਮਲਾ

0

ਪੰਜਾਬ : ਪੰਜਾਬ ਪੁਲਿਸ ਦੇ ਐਸ.ਐਚ.ਓ. ਸਬੰਧੀ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੋਹਾਲੀ ਜ਼ਿਲ੍ਹੇ ਵਿੱਚ ਸੀ.ਬੀ.ਆਈ ਅਦਾਲਤ ਵਿੱਚ ਐਸ.ਐਚ.ਓ. ਇੰਸਪੈਕਟਰ ਪਰਮਜੀਤ ਸਿੰਘ ਨੂੰ ਦੋ ਲੰਬੇ ਸਮੇਂ ਤੋਂ ਚੱਲ ਰਹੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਹੈ। ਇਹ ਮਾਮਲਾ ਇਕ ਫਰਜ਼ੀ ਮੁਕਾਬਲੇ ਦਾ ਹੈ ਜੋ 1993 ਦਾ ਹੈ।

ਦੱਸਣਯੋਗ ਹੈ ਕਿ ਅਦਾਲਤ ਨੇ 1992 ਅਤੇ 1993 ਦੇ ਦੋ ਮਾਮਲਿਆਂ ਦੀ ਸੁਣਵਾਈ ਕੀਤੀ। ਇਸ ਦੌਰਾਨ, ਅਦਾਲਤ ਨੇ 1993 ਦੇ ਐਨਕਾਊਂਟਰ ਕੇਸ ਨੂੰ ਫਰਜ਼ੀ ਸਾਬਤ ਕੀਤਾ ਹੈ। ਇਸ ਘਟਨਾ ਵਿੱਚ ਸ਼ਾਮਲ ਥਾਣਾ ਬਿਆਸ ਦੇ ਤਤਕਾਲੀ ਐਸ.ਐਚ.ਓ. ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਐਸ.ਐਚ.ਓ. ‘ਤੇ ਅਗਵਾ ਅਤੇ ਗੈਰ-ਕਾਨੂੰਨੀ ਹਿਰਾਸਤ ਦਾ ਦੋਸ਼ ਹੈ। ਮੋਹਾਲੀ ਸੀ.ਬੀ.ਆਈ. ਅਦਾਲਤ ਦੇ ਜੱਜ ਬਲਜਿੰਦਰ ਸਿੰਘ ਸਰਨ ਨੇ ਕੇਸ ਦੀ ਸੁਣਵਾਈ ਕਰਦੇ ਹੋਏ ਇਹ ਫ਼ੈਸਲਾ ਸੁਣਾਇਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version