HomeSportਧੋਨੀ ਦੀ ਵਜ੍ਹਾ ਕਾਰਨ ਭਾਰਤ 'ਚ ਟਰੈਂਡ ਕਰ ਰਹੀ ਹੈ ਕੈਂਡੀ ਕ੍ਰਸ਼...

ਧੋਨੀ ਦੀ ਵਜ੍ਹਾ ਕਾਰਨ ਭਾਰਤ ‘ਚ ਟਰੈਂਡ ਕਰ ਰਹੀ ਹੈ ਕੈਂਡੀ ਕ੍ਰਸ਼ ਗੇਮ

ਮੁੰਬਈ : ਕ੍ਰਿਕਟਰ ਐੱਮ.ਐੱਸ. ਧੋਨੀ (Cricketer MS Dhoni) ਦੀ ਇੱਕ ਬਹੁਤ ਵੱਡੀ ਫੈਨ ਫਾਲੋਇੰਗ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲਗਭਗ ਹਰ ਕੋਈ ਧੋਨੀ ਦਾ ਬਹੁਤ ਵੱਡਾ ਫੈਨ ਹੈ। ਹਾਲ ਹੀ ਵਿੱਚ, ਸੀ.ਐੱਸ.ਕੇ. ਦੇ ਕਪਤਾਨ ਨੇ ਇੱਕ ਮਹਿਲਾ ਪ੍ਰਸ਼ੰਸਕ ਨਾਲ ਇੱਕ ਮੁਲਾਕਾਤ ਸਾਂਝੀ ਕੀਤੀ, ਜੋ ਇੱਕ ਫਲਾਈਟ ਅਟੈਂਡੈਂਟ ਵਜੋਂ ਕੰਮ ਕਰਦੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਕ ਵੀਡੀਓ ਵਿਚ ਏਅਰ ਹੋਸਟੇਸ ਇੰਡੀਗੋ ਦੀ ਫਲਾਈਟ ਵਿੱਚ ਧੋਨੀ ਨੂੰ ਚਾਕਲੇਟ ਅਤੇ ਸੁੱਕੇ ਮੇਵਿਆਂ ਨਾਲ ਭਰੀ ਟਰੇ ਦੀ ਪੇਸ਼ਕਸ਼ ਕਰਦੀ ਦਿਖਾਈ ਦੇ ਰਹੀ ਹੈ। ਆਪਣੀ ਪਤਨੀ ਸਾਕਸ਼ੀ ਦੇ ਨਾਲ ਧੋਨੀ ਨੇ ਹੋਰ ਚੀਜ਼ਾਂ ਨੂੰ ਨਿਮਰਤਾ ਨਾਲ ਇਨਕਾਰ ਕਰਦੇ ਹੋਏ ਖਜੂਰਾਂ ਦਾ ਇੱਕ ਪੈਕ ਸਵੀਕਾਰ ਕੀਤਾ। ਏਅਰ ਹੋਸਟੈਸ ਨੇ ਡਿਊਟੀ ‘ਤੇ ਪਰਤਣ ਤੋਂ ਤੋਂ ਪਹਿਲਾਂ ਉਨ੍ਹਾਂ ਨਾਲ ਦੋਸਤਾਨਾ ਗੱਲਬਾਤ ਵੀ ਕੀਤੀ।

ਇਸ ਖਾਸ ਵੀਡੀਓ ਨੇ ਨੈਟੀਜ਼ਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਇੱਕ ਸੋਸ਼ਲ ਮੀਡੀਆ ਉਪਭੋਗਤਾ ਨੇ ਟਿੱਪਣੀ ਕੀਤੀ, “ਕਿੰਨਾ ਪਿਆਰਾ,।” ਇੱਕ ਹੋਰ ਨੇ ਲਿਖਿਆ, “ਸ਼ੁੱਧ ਸੋਨਾ।” ਦਿਲਚਸਪ ਗੱਲ ਇਹ ਹੈ ਕਿ ਇੰਡੀਗੋ ਏਅਰਲਾਈਨ ਵਿਚ ਪ੍ਰਸ਼ੰਸਕਾਂ ਨੇ ਧੋਨੀ ਨੂੰ ਆਪਣੇ ਟੈਬਲੇਟ ‘ਤੇ ਕੈਂਡੀ ਕ੍ਰਸ਼ ਖੇਡਦੇ ਦੇਖਿਆ। ਇਸ ਮਗਰੋਂ ਇੱਕ ਸੋਸ਼ਲ ਮੀਡੀਆ ਉਪਭੋਗਤਾ ਨੇ ਚੁਟਕੀ ਲਈ, “ਧੋਨੀ ਭਾਈ ਕੈਂਡੀ ਕ੍ਰਸ਼ ਦਾ ਕਿਹੜਾ ਲੈਵਲ ਚਾਲੂ ਹੈ।?” ਇਕ ਹੋਰ ਯੂਜ਼ਰ ਨੇ ਲਿਖਿਆ, ‘ਹਾਹਾ ਧੋਨੀ ਭਾਈ ਤੁਸੀਂ ਵੀ ਕੈਂਡੀ ਕ੍ਰਸ਼ (Candy crush) ਖੇਡਦੇ ਹੋ।’ ਇਸ ਤੋਂ ਇਲਾਵਾ ਮੋਬਾਈਲ ਗੇਮਿੰਗ ਐਪਲੀਕੇਸ਼ਨ ਨੇ ਦਾਅਵਾ ਕੀਤਾ ਹੈ ਕਿ ਸਿਰਫ 3 ਘੰਟਿਆਂ ਵਿੱਚ 30 ਲੱਖ ਤੋਂ ਵੱਧ ਲੋਕਾਂ ਨੇ ਉਨ੍ਹਾਂ ਦੀ ਐਪ ਨੂੰ ਡਾਊਨਲੋਡ ਕੀਤਾ ਹੈ। ਕੈਂਡੀ ਕ੍ਰਸ਼ ਦੇ ਟਵਿੱਟਰ ਪੇਜ ਨੇ ਵੀ ਗੇਮ ਨੂੰ ਟ੍ਰੈਂਡ ਕਰਾਉਣ ਲਈ ਧੋਨੀ ਦਾ ਧੰਨਵਾਦ ਕੀਤਾ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments