Homeਦੇਸ਼Budget 2024: ਔਰਤਾਂ ਲਈ ਵਿੱਤ ਮੰਤਰੀ ਦਾ ਵੱਡਾ ਬਜਟ ਐਲਾਨ

Budget 2024: ਔਰਤਾਂ ਲਈ ਵਿੱਤ ਮੰਤਰੀ ਦਾ ਵੱਡਾ ਬਜਟ ਐਲਾਨ

ਨਵੀਂ ਦਿੱਲੀ: ਨਵੇਂ ਸੰਸਦ ਭਵਨ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਵਲੋਂ ਵਿੱਤੀ ਸਾਲ 2024-25 ਦਾ ਅੰਤਰਿਮ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ‘ਪਿਛਲੇ 10 ਸਾਲਾਂ ‘ਚ ਭਾਰਤੀ ਅਰਥਵਿਵਸਥਾ ‘ਚ ਬੇਮਿਸਾਲ ਬਦਲਾਅ ਆਇਆ ਹੈ। 2014 ਵਿੱਚ, ਦੇਸ਼ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਸੀ, ਸਰਕਾਰ ਨੇ ਉਨ੍ਹਾਂ ਚੁਣੌਤੀਆਂ ਨੂੰ ਪਾਰ ਕੀਤਾ ਅਤੇ ਲੋਕ ਪੱਖੀ ਸੁਧਾਰ ਕੀਤੇ।’ ਇਸ ਦੇ ਨਾਲ ਹੀ ਦੇਸ਼ ਵਿਚ ਰੁਜ਼ਗਾਰ ਦੇ ਮੌਕਿਆਂ ਵਿਚ ਵਾਧਾ ਹੋਇਆ ਹੈ। 2047 ਤੱਕ ਵਿਕਸਿਤ ਭਾਰਤ ਦਾ ਸੁਫ਼ਨਾ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਔਰਤਾਂ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਜਿਸ ਨਾਲ ਉਨ੍ਹਾਂ ਦਾ ਆਰਥਿਕ ਅਤੇ ਸਮਾਜਿਕ ਵਿਕਾਸ ਹੋ ਰਿਹਾ ਹੈ। ਲਖਪਤੀ ਦੀਦੀ ਸਕੀਮ ਤਹਿਤ ਦੇਸ਼ ਵਿੱਚ 1 ਕਰੋੜ ਲਖਪਤੀ ਦੀਦੀ ਬਣ ਚੁੱਕੀ ਹੈ। ਇਸ ਦਾ ਟੀਚਾ 2 ਕਰੋੜ ਤੋਂ ਵਧਾ ਕੇ 3 ਕਰੋੜ ਕਰ ​​ਦਿੱਤਾ ਗਿਆ ਹੈ ਅਤੇ 3 ਕਰੋੜ ਲੱਖਪਤੀ ਦੀਦੀ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। 9 ਤੋਂ 14 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਸਰਵਾਈਕਲ ਕੈਂਸਰ ਦਾ ਟੀਕਾ ਲਗਾਇਆ ਜਾਵੇਗਾ ਤਾਂ ਜੋ ਇਸ ਕੈਂਸਰ ਨੂੰ ਰੋਕਿਆ ਜਾ ਸਕੇ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments