HomePunjabBSF ਫੌਜੀ ਦੀ ਪਤਨੀ ਨੂੰ ਕੁਝ ਨੌਜਵਾਨਾਂ ਵੱਲੋਂ ਇਸ ਤਰ੍ਹਾਂ ਕੀਤਾ ਜਾ...

BSF ਫੌਜੀ ਦੀ ਪਤਨੀ ਨੂੰ ਕੁਝ ਨੌਜਵਾਨਾਂ ਵੱਲੋਂ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਬਲੈਕਮੇਲ

ਫ਼ਿਰੋਜ਼ਪੁਰ : ਬੀ.ਐਸ.ਐਫ. ਫੌਜੀ ਦੀ ਪਤਨੀ ਨੂੰ ਅਸ਼ਲੀਲ ਫੋਟੋਆਂ ਅਤੇ ਵੀਡੀਓ ਭੇਜ ਕੇ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੀ ਐੱਸ ਐੱਫ. ਜਵਾਨ ਫਿਰੋਜ਼ਪੁਰ (Ferozepur) ‘ਚ ਕੰਮ ਕਰਦਾ ਹੈ ਅਤੇ ਉਸ ਦੀ ਪਤਨੀ ਨੂੰ ਲਖਨਊ ‘ਚ ਰਹਿੰਦੇ 2 ਦੋਸ਼ੀ ਬਲੈਕਮੇਲ ਕਰ ਰਹੇ ਹਨ। ਇਸ ਸਬੰਧੀ ਥਾਣਾ ਕੁਲਗੜ੍ਹੀ ਵਿਖੇ ਸ਼ਿਕਾਇਤ ਦੇ ਦਿੱਤੀ ਗਈ ਹੈ। ਉਕਤ ਦੋਸ਼ ‘ਚ ਪੁਲਿਸ ਨੇ ਆਈ.ਪੀ.ਏ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਹ ਮਾਮਲਾ 2022 ਦਾ ਦੱਸਿਆ ਜਾ ਰਿਹਾ ਹੈ। ਪੀੜਤ ਨੇ 24 ਨਵੰਬਰ 2022 ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਕਿਹਾ ਸੀ ਕਿ ਦੋਸ਼ੀ ਉਸ ਨੂੰ ਅਸ਼ਲੀਲ ਫੋਟੋਆਂ ਅਤੇ ਵੀਡੀਓ ਭੇਜਦੇ ਹਨ ਅਤੇ ਉਸ ਨੂੰ ਮਾੜੇ ਇਰਾਦੇ ਨਾਲ ਮਿਲਣ ਲਈ ਮਜਬੂਰ ਕਰ ਰਹੇ ਹਨ। ਉਹ ਉਸ ਨੂੰ ਬਲੈਕਮੇਲ ਵੀ ਕਰ ਰਹੇ ਹਨ ਕਿ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀਆਂ ਜਾਣਗੀਆਂ। ਇਸ ਦੀ ਜਾਂਚ ਤੋਂ ਬਾਅਦ ਹੁਣ ਪੁਲਿਸ ਨੇ 3 ਜੁਲਾਈ ਨੂੰ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਸੈਮ ਵਰਮਾ ਉਰਫ਼ ਗੌਰਵ ਵਰਮਾ ਅਤੇ ਬਬਲੀ ਵਰਮਾ ਪਤਨੀ ਰਜਿੰਦਰ ਵਰਮਾ ਵਾਸੀ ਸੈਕਟਰ 11 ਲਖਨਊ ਵਜੋਂ ਹੋਈ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments