Home ਪੰਜਾਬ ਬੀ.ਐੱਸ.ਐੱਫ ਨੇ ਹੈਕਸਾਕਾਪਟਰ ਡਰੋਨ ਸਮੇਤ 6 ਕਿਲੋ ਹੈਰੋਇਨ ਕੀਤੀ ਬਰਾਮਦ

ਬੀ.ਐੱਸ.ਐੱਫ ਨੇ ਹੈਕਸਾਕਾਪਟਰ ਡਰੋਨ ਸਮੇਤ 6 ਕਿਲੋ ਹੈਰੋਇਨ ਕੀਤੀ ਬਰਾਮਦ

0

ਅੰਮ੍ਰਿਤਸਰ: ਬੀ.ਐੱਸ.ਐੱਫ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਸਰਹੱਦੀ ਪਿੰਡ ਕੱਕੜ ਦੇ ਇਲਾਕੇ ‘ਚ ਇਕ ਹੈਕਸਾਕਾਪਟਰ ਡਰੋਨ ਸਮੇਤ 6 ਕਿਲੋ ਹੈਰੋਇਨ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 30 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ, ਬਰਾਮਦ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ ਆ ਰਿਹਾ ਡਰੋਨ ਏ.ਡੀ.ਐਸ. ਸਿਸਟਮ ਦੇ ਰਡਾਰ ਦੇ ਹੇਠਾਂ ਆ ਗਿਆ ਅਤੇ ਆਪਣੇ ਟੀਚੇ ਤੱਕ ਨਹੀਂ ਪਹੁੰਚ ਸਕਿਆ। ਫਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਸਰਹੱਦੀ ਪਿੰਡ ਉਨ੍ਹਾਂ ਪਿੰਡਾਂ ਵਿੱਚੋਂ ਇੱਕ ਹੈ ਜਿੱਥੇ ਹਰ ਰੋਜ਼ ਡਰੋਨ ਦੀ ਆਵਾਜਾਈ ਹੁੰਦੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version