Home ਪੰਜਾਬ ਬੀ.ਐੱਸ.ਐੱਫ. ਦੀ ਬੱਸ ਹਾਦਸੇ ਦਾ ਹੋਈ ਸ਼ਿਕਾਰ , ਛੇ ਜਵਾਨ ਜ਼ਖਮੀ

ਬੀ.ਐੱਸ.ਐੱਫ. ਦੀ ਬੱਸ ਹਾਦਸੇ ਦਾ ਹੋਈ ਸ਼ਿਕਾਰ , ਛੇ ਜਵਾਨ ਜ਼ਖਮੀ

0

ਫ਼ਿਰੋਜ਼ਪੁਰ: ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੀ ਬੱਸ ਨਾਲ ਭਿਆਨਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਫ਼ਿਰੋਜ਼ਪੁਰ-ਪੱਟੀ ਰੋਡ ‘ਤੇ ਮਾਝਾ-ਮਾਲਵਾ ਨੂੰ ਜੋੜਨ ਵਾਲੇ ਪੁਲ ਬੰਡਾਲਾ ਨੇੜੇ ਬੀਤੀ ਰਾਤ ਕਰੀਬ 9:30 ਵਜੇ ਬੀ.ਐੱਸ.ਐੱਫ. ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਾਹਮਣੇ ਤੋਂ ਆ ਰਹੀ ਟਰਾਲੀ ਨੂੰ ਓਵਰਟੇਕ ਕਰਦੇ ਸਮੇਂ ਬੱਸ ਬੇਕਾਬੂ ਹੋ ਕੇ ਝੋਨੇ ਦੇ ਖੇਤਾਂ ‘ਚ ਪਲਟ ਗਈ। ਹਾਦਸੇ ਵਿੱਚ ਬੀ.ਐੱਸ.ਐੱਫ. ਦੇ ਛੇ ਜਵਾਨ ਮਾਮੂਲੀ ਜ਼ਖ਼ਮੀ ਹੋ ਗਏ, ਜਦੋਂਕਿ ਬੱਸ ਵਿੱਚ ਸਵਾਰ ਹੋਰ ਜਵਾਨ ਸੁਰੱਖਿਅਤ ਰਹੇ।

ਬੀ.ਐੱਸ.ਐੱਫ. ਦੇ ਇੰਸਪੈਕਟਰ ਰਾਮ ਕੁਮਾਰ ਨੇ ਦੱਸਿਆ ਕਿ ਬੱਸ ਹੁਸੈਨੀਵਾਲਾ ਤੋਂ ਖੇਮਕਰਨ ਹੈੱਡਕੁਆਰਟਰ ਵੱਲ ਜਾ ਰਹੀ ਸੀ। ਇਸ ਦੌਰਾਨ ਬੱਸ ਵਿੱਚ ਕੁੱਲ 34 ਸਿਪਾਹੀ ਸਵਾਰ ਸਨ। ਬੰਡਾਲਾ ਪੁਲ ਨੇੜੇ ਸਾਹਮਣੇ ਤੋਂ ਆ ਰਹੀ ਟਰਾਲੀ ਨੂੰ ਓਵਰਟੇਕ ਕਰਦੇ ਸਮੇਂ ਡਰਾਈਵਰ ਕੰਟਰੋਲ ਗੁਆ ਬੈਠਾ, ਜਿਸ ਕਾਰਨ ਬੱਸ ਸੜਕ ਤੋਂ ਉਤਰ ਕੇ ਖੇਤਾਂ ਵਿੱਚ ਪਲਟ ਗਈ। ਹਾਦਸੇ ਦੇ ਤੁਰੰਤ ਬਾਅਦ ਜ਼ਖਮੀ ਜਵਾਨਾਂ ਨੂੰ ਬੀ.ਐੱਸ.ਐੱਫ. ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਬਾਅਦ ਵਿੱਚ ਬੀ.ਐੱਸ.ਐੱਫ. ਦੀ ਟੀਮ ਨੇ ਕਰੇਨ ਦੀ ਮਦਦ ਨਾਲ ਬੱਸ ਨੂੰ ਖੇਤਾਂ ਵਿੱਚੋਂ ਬਾਹਰ ਕੱਢਿਆ। ਘਟਨਾ ਤੋਂ ਬਾਅਦ ਕੁਝ ਸਮੇਂ ਲਈ ਇਲਾਕੇ ‘ਚ ਹਫੜਾ-ਦਫੜੀ ਦਾ ਮਾਹੌਲ ਰਿਹਾ।

NO COMMENTS

LEAVE A REPLY

Please enter your comment!
Please enter your name here

Exit mobile version