Home ਪੰਜਾਬ BSF ਨੇ ਡਰੋਨ ਸਮੇਤ ਕਰੋੜਾਂ ਰੁਪਏ ਦੇ ਆਈਸ ਡਰੱਗਜ਼ ਜ਼ਬਤ ਕਰਕੇ ਵੱਡੀ...

BSF ਨੇ ਡਰੋਨ ਸਮੇਤ ਕਰੋੜਾਂ ਰੁਪਏ ਦੇ ਆਈਸ ਡਰੱਗਜ਼ ਜ਼ਬਤ ਕਰਕੇ ਵੱਡੀ ਸਫਲਤਾ ਕੀਤੀ ਹਾਸਲ

0

ਅੰਮ੍ਰਿਤਸਰ : ਬੀ.ਐਸ.ਐਫ ਨੇ ਡਰੋਨ ਸਮੇਤ ਕਰੋੜਾਂ ਰੁਪਏ ਦੇ ਆਈਸ ਡਰੱਗਜ਼ ਜ਼ਬਤ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਬੀ.ਐਸ.ਐਫ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਮੋਡ ਦੇ ਖੇਤਾਂ ਤੋਂ ਇੱਕ ਵੱਡਾ ਡਰੋਨ ਜ਼ਬਤ ਕੀਤਾ ਹੈ, ਜਿਸ ਦੇ ਨਾਲ ਲਗਭਗ 7.30 ਕਿਲੋਗ੍ਰਾਮ ਆਈਸ ਡਰੱਗਜ਼ ਵੀ ਜ਼ਬਤ ਕੀਤਾ ਗਿਆ ਹੈ।

ਇਸ ਡਰੱਗ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 35 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਬਰਾਮਦਗੀ ਤੋਂ ਬਾਅਦ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ‘ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ, ਕਿਉਂਕਿ ਪਹਿਲਾਂ ਸਰਹੱਦੀ ਖੇਤਰਾਂ ਵਿੱਚ ਤਸਕਰਾਂ ਵੱਲੋਂ ਮਿੰਨੀ ਡਰੋਨ ਉਡਾਏ ਜਾਂਦੇ ਸਨ, ਪਰ ਅਚਾਨਕ ਇੱਕ ਵੱਡੇ ਡਰੋਨ ਦੀ ਬਰਾਮਦਗੀ ਜੋ 8 ਤੋਂ 10 ਕਿਲੋਗ੍ਰਾਮ ਭਾਰ ਚੁੱਕਣ ਦੇ ਸਮਰੱਥ ਹੈ। ਇਸ ਨਾਲ ਸੁਰੱਖਿਆ ਏਜੰਸੀਆਂ ਚਿੰਤਾ ਵਿੱਚ ਪੈ ਗਈਆਂ ਹਨ।

NO COMMENTS

LEAVE A REPLY

Please enter your comment!
Please enter your name here

Exit mobile version