HomePunjabਭੈਣ ਦੇ ਵਿਆਹ ਵਾਲੇ ਦਿਨ ਹੀ ਭਰਾ ਦੀ ਹੋਈ ਮੌਤ

ਭੈਣ ਦੇ ਵਿਆਹ ਵਾਲੇ ਦਿਨ ਹੀ ਭਰਾ ਦੀ ਹੋਈ ਮੌਤ

ਦਸੂਹਾ: ਦਸੂਹਾ (Dasuha) ਨੇੜਲੇ ਪਿੰਡ ਮੀਰਪੁਰ (Mirpur village) ਵਿੱਚ ਇੱਟਾਂ ਦੇ ਭੱਠੇ ’ਤੇ ਕੰਮ ਕਰਦੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਅੱਜ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ ਜਦੋਂ ਉਨ੍ਹਾਂ ਦੇ ਭਰਾ ਦੀ ਭੈਣ ਦੇ ਵਿਆਹ ਵਾਲੇ ਦਿਨ ਹਾਦਸੇ ਵਿੱਚ ਮੌਤ ਹੋ ਗਈ। ਇਸ ਬਾਰੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਸਾਰਿਆਂ ਦੇ ਹੋਸ਼ ਉੱਡ ਗਏ ਅਤੇ ਘਰ ‘ਚ ਹਾਹਾਕਾਰ ਮੱਚ ਗਈ, ਉਥੇ ਹੀ ਲੜਕੀ ਦੀ ਬਰਾਤ ਵੀ ਘਰ ਪਹੁੰਚ ਗਈ।

ਜਾਣਕਾਰੀ ਅਨੁਸਾਰ ਭਰਾ ਦੀਪਕ ਅਤੇ ਭਰਜਾਈ ਸੁਮਨ ਆਪਣੀ ਭੈਣ ਨੂੰ ਬਿਊਟੀ ਪਾਰਲਰ ‘ਚ ਛੱਡ ਕੇ ਘਰ ਵੱਲ ਆ ਰਹੇ ਸਨ ਕਿ ਟਰੈਕਟਰ ਨੇ ਦੋਵਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਸ ਹਾਦਸੇ ‘ਚ ਭਰਾ ਦੀਪਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਸੁਮਨ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ।

ਬਾਅਦ ‘ਚ ਉਸ ਦੀ ਹਾਲਤ ਗੰਭੀਰ ਦੱਸਦਿਆਂ ਰੈਫਰ ਕਰ ਦਿੱਤਾ ਗਿਆ। ਜਾਂਚ ਅਧਿਕਾਰੀ ਏ.ਐਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਤੇਜ਼ ਰਫ਼ਤਾਰ ਟਰੈਕਟਰ ਖੇਤਾਂ ਵਿੱਚੋਂ ਸੜਕ ’ਤੇ ਆ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਟਰੈਕਟਰ ਅਤੇ ਡਰਾਈਵਰ ਦੀ ਭਾਲ ਜਾਰੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments