Home ਦੇਸ਼ Breaking : ਕੇਰਲ ਦੇ ਸਾਬਕਾ ਮੁੱਖ ਮੰਤਰੀ ਅਚਿਊਤਾਨੰਦਨ ਦਾ ਦਿਲ ਦਾ ਦੌਰਾ...

Breaking : ਕੇਰਲ ਦੇ ਸਾਬਕਾ ਮੁੱਖ ਮੰਤਰੀ ਅਚਿਊਤਾਨੰਦਨ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਦੇਹਾਂਤ

0

ਕੇਰਲ : ਕੇਰਲ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਮਾਰਕਸਵਾਦੀ ਨੇਤਾ ਅਚਿਊਤਾਨੰਦਨ ਦਾ ਦੇਹਾਂਤ ਹੋ ਗਿਆ ਹੈ। ਉਹ 101 ਸਾਲ ਦੇ ਸਨ। ਤੁਹਾਨੂੰ ਦੱਸ ਦੇਈਏ ਕਿ ਵੇਲੀਕਾਕਾਥੂ ਸ਼ੰਕਰਨ ਅਚਿਊਤਾਨੰਦਨ ਨੂੰ ਆਮ ਲੋਕ ਪਿਆਰ ਨਾਲ ਵੀ.ਐਸ ਵਜੋਂ ਜਾਣਦੇ ਸਨ।

ਕੇਰਲ ਦੇ ਸਾਬਕਾ ਮੁੱਖ ਮੰਤਰੀ ਵੀ.ਐਸ ਅਚਿਊਤਾਨੰਦਨ ਨੇ ਅੱਜ ਯਾਨੀ 21 ਜੁਲਾਈ ਨੂੰ ਦੁਪਹਿਰ 3.20 ਵਜੇ ਤਿਰੂਵਨੰਤਪੁਰਮ ਦੇ ਐਸ.ਯੂ.ਟੀ. ਹਸਪਤਾਲ ਵਿੱਚ ਆਖਰੀ ਸਾਹ ਲਿਆ।

ਦੱਸਿਆ ਜਾ ਰਿਹਾ ਹੈ ਕਿ ਕੇਰਲ ਦੇ ਸਾਬਕਾ ਮੁੱਖ ਮੰਤਰੀ ਵੀ.ਐਸ ਨੂੰ ਅੱਜ ਦਿਲ ਦਾ ਦੌਰਾ ਪੈਣ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਹ ਆਈ.ਸੀ.ਯੂ. ਵਿੱਚ ਸਨ। ਸਾਲ 2019 ਵਿੱਚ ਸਟ੍ਰੋਕ ਹੋਣ ਤੋਂ ਬਾਅਦ ਉਹ ਬਿਸਤਰੇ ‘ਤੇ ਸਨ।

NO COMMENTS

LEAVE A REPLY

Please enter your comment!
Please enter your name here

Exit mobile version