Home ਦੇਸ਼ ਮਣੀਪੁਰ ‘ਚ ਭਾਜਪਾ ਦੇ ਵਿਧਾਇਕ ਦੇ ਘਰ ‘ਤੇ ਹੋਇਆ ਬੰਬ ਧਮਾਕਾ ,...

ਮਣੀਪੁਰ ‘ਚ ਭਾਜਪਾ ਦੇ ਵਿਧਾਇਕ ਦੇ ਘਰ ‘ਤੇ ਹੋਇਆ ਬੰਬ ਧਮਾਕਾ , ਜਾਂਚ ‘ਚ ਜੁਟੀ ਪੁਲਿਸ

0

ਇੰਫਾਲ: ਮਣੀਪੁਰ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਅਤੇ ਰਾਜ ਸਰਕਾਰ ਦੇ ਬੁਲਾਰੇ ਸਪਮ ਰੰਜਨ ਸਿੰਘ ਦੇ ਇੰਫਾਲ ਪੱਛਮੀ ਜ਼ਿਲ੍ਹੇ ਦੇ ਕੋਂਥੌਜਮ ਮਾਇਆ ਲੀਕਈ ਸਥਿਤ ਘਰ ‘ਤੇ ਬੀਤੀ ਸਵੇਰ ਬੰਬ ਧਮਾਕਾ ਹੋਇਆ।

ਪੁਲਿਸ ਮੁਤਾਬਕ ਧਮਾਕਾ ਵਿਧਾਇਕ ਦੇ ਰਿਹਾਇਸ਼ੀ ਕੰਪਲੈਕਸ ਦੇ ਪਿਛਲੇ ਹਿੱਸੇ ‘ਚ ਹੋਇਆ। ਘਟਨਾ ਸਮੇਂ ਵਿਧਾਇਕ ਆਪਣੇ ਘਰ ‘ਚ ਮੌਜੂਦ ਸਨ ਪਰ ਇਸ ਹਾਦਸੇ ‘ਚ ਕੋਈ ਜ਼ਖਮੀ ਨਹੀਂ ਹੋਇਆ। ਧਮਾਕੇ ਕਾਰਨ ਜ਼ਮੀਨ ਵਿੱਚ ਇੱਕ ਛੋਟਾ ਜਿਹਾ ਟੋਆ ਪੈ ਗਿਆ ਅਤੇ ਕੰਪਲੈਕਸ ਦੀ ਕੰਧ ਨੂੰ ਮਾਮੂਲੀ ਨੁਕਸਾਨ ਹੋਇਆ। ਪੁਲਿਸ ਨੇ ਮਾਮਲਾ ਦਰਜ ਕਰਕੇ ਵਿਸਫੋਟਕ ਦੀ ਕਿਸਮ ਅਤੇ ਹਮਲੇ ਪਿੱਛੇ ਲੋਕਾਂ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਮਣੀਪੁਰ ਦੇ ਮੁੱਖ ਮੰਤਰੀ ਯੁਮਨ ਖੇਮਚੰਦ ਸਿੰਘ ਨੇ ਵਿਧਾਇਕ ਦੀ ਰਿਹਾਇਸ਼ ‘ਤੇ ਜਾ ਕੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ।

ਮੁੱਖ ਮੰਤਰੀ ਨੇ ਇਸ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਇੱਕ ਚੁਣੇ ਹੋਏ ਨੁਮਾਇੰਦੇ ਵਿਰੁੱਧ ‘ਬੇਹੂਦਾ ਅਤੇ ਵਹਿਸ਼ੀ’ ਕਾਰਵਾਈ ਕਰਾਰ ਦਿੱਤਾ ਅਤੇ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ। ਇਸ ਦੌਰਾਨ ਇਸ ਘਟਨਾ ਤੋਂ ਗੁੱਸੇ ਵਿੱਚ ਆਏ ਸਥਾਨਕ ਲੋਕਾਂ ਨੇ ਵਿਧਾਇਕ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਅਤੇ ਅਜਿਹੀਆਂ ਘਟਨਾਵਾਂ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ।

NO COMMENTS

LEAVE A REPLY

Please enter your comment!
Please enter your name here

Exit mobile version