ਮੁੰਬਈ : ਅਮਿਤਾਭ ਬੱਚਨ ਅੱਜ ਆਪਣਾ 83ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ ‘ਤੇ, ਬਾਲੀਵੁੱਡ ਸੁਪਰਸਟਾਰ ਨੇ ਆਪਣੇ ਆਪ ਨੂੰ ਕਰੋੜਾਂ ਰੁਪਏ ਦਾ ਤੋਹਫ਼ਾ ਦਿੱਤਾ ਹੈ। “ਸ਼ਹਿਨਸ਼ਾਹ” ਅਦਾਕਾਰ ਨੇ ਮੁੰਬਈ ਦੇ ਅਲੀਬਾਗ ਵਿੱਚ ਤਿੰਨ ਪਲਾਟ ਖਰੀਦੇ ਹਨ। ਤਿੰਨਾਂ ਪਲਾਟਾਂ ਵਿੱਚੋਂ ਇੱਕ ਪਲਾਟ 96, 4,047 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ ਅਤੇ ਇਸਦੀ ਕੀਮਤ 2.78 ਕਰੋੜ ਰੁਪਏ ਹੈ। ਜਦਕਿ ਦੂਜੇ ਪਲਾਟ ਦੀ ਕੀਮਤ 1.92 ਕਰੋੜ ਅਤੇ ਤੀਜੇ ਪਲਾਟ ਦੀ ਕੀਮਤ 1.88 ਕਰੋੜ ਰੁਪਏ ਹੈ। ਦੱਸ ਦਈਏ ਕਿ ਅਮਿਤਾਭ ਬੱਚਨ ਨੇ ਅਲੀਬਾਗ ਵਿੱਚ ਜਿਸ ਜਗ੍ਹਾ ਇਹ ਪਲਾਟ ਖਰੀਦੇ ਹਨ, ਉੱਥੇ ਵਿਰਾਟ ਕੋਹਲੀ ਨੇ ਵੀ ਪਲਾਟ ਖਰੀਦੇ ਹੋਏ ਹਨ। ਉੱਥੇ ਹੀ ਜਨਮਦਿਨ ‘ਤੇ ਐਕਟਰ ਦੇ ਘਰ ‘ਜਲਸਾ’ ਦੇ ਬਾਹਰ ਰਾਤ ਤੋਂ ਹੀ ਉਨ੍ਹਾਂ ਦੇ ਫੈਨਜ਼ ਦੀ ਭੀੜ ਲੱਗੀ ਹੋਈ ਹੈ।
ਅਮਿਤਾਭ ਬੱਚਨ ਦੀ ਧੀ ਸ਼ਵੇਤਾ ਬੱਚਨ ਅਤੇ ਦੋਹਤੀ ਨਵਿਆ ਨਵੇਲੀ ਨੰਦਾ ਵੀ ਬਿਗ ਬੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਪਹੁੰਚੇ। ਉੱਥੇ ਹੀ, ਅਮਿਤਾਭ ਬੱਚਨ ਨੂੰ ਇੰਡਸਟਰੀ ਦੇ ਸਿਤਾਰੇ ਵੀ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰ ਕੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਫਰਾਹ ਖਾਨ, ਪ੍ਰਭਾਸ, ਸ਼ਤਰੂਘਨ ਸਿਨਹਾ, ਫਰਹਾਨ ਅਖਤਰ, ਸ਼ਾਮ ਕੌਸ਼ਲ, ਸ਼੍ਰੀਜੀਤ ਮੁਖਰਜੀ ਅਤੇ ਧਰਮਾ ਪ੍ਰੋਡਕਸ਼ਨ ਨੇ ਜਨਮਦਿਨ ਦੀ ਵਧਾਈ ਦਿੱਤੀ। ਬਿਗ ਬੀ ਦੀ ਇੱਕ ਝਲਕ ਪਾਉਣ ਲਈ ‘ਜਲਸਾ’ ਦੇ ਬਾਹਰ ਫੈਨਜ਼ ਦੀ ਭੀੜ ਜਮਾਂ ਹੈ। ਉਨ੍ਹਾਂ ਦੇ ਕੁਝ ਫੈਨਜ਼ ਉਨ੍ਹਾਂ ਦੇ ਪੁਰਾਣੇ ਲੁੱਕ ਨੂੰ ਰੀਕ੍ਰੀਏਟ ਕਰ ਰਹੇ ਹਨ।
