Home ਮਨੋਰੰਜਨ ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਨੇ ਪਰਿਵਾਰ ਤੇ ਕਰੀਬੀ ਦੋਸਤਾਂ ਨਾਲ ਮਨਾਇਆ ਆਪਣਾ...

ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਨੇ ਪਰਿਵਾਰ ਤੇ ਕਰੀਬੀ ਦੋਸਤਾਂ ਨਾਲ ਮਨਾਇਆ ਆਪਣਾ 61ਵਾਂ ਜਨਮਦਿਨ

0

ਮੁੰਬਈ : ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਨੇ 14 ਮਾਰਚ ਨੂੰ ਆਪਣਾ 61ਵਾਂ ਜਨਮਦਿਨ ਬਹੁਤ ਹੀ ਸਾਦਗੀ ਅਤੇ ਪਿਆਰ ਭਰੇ ਢੰਗ ਨਾਲ ਮਨਾਇਆ। ਇਹ ਜਸ਼ਨ ਉਨ੍ਹਾਂ ਦੇ ਘਰ ‘ਤੇ ਹੋਇਆ, ਜਿੱਥੇ ਸਿਰਫ਼ ਪਰਿਵਾਰਕ ਮੈਂਬਰ ਅਤੇ ਕੁਝ ਬਹੁਤ ਹੀ ਕਰੀਬੀ ਦੋਸਤ ਸ਼ਾਮਲ ਸਨ। ਇਸ ਖਾਸ ਮੌਕੇ ’ਤੇ ਆਮਿਰ ਦੀ ਪ੍ਰੇਮਿਕਾ ਗੌਰੀ ਸਪ੍ਰੈਟ ਵੀ ਇਸ ਖਾਸ ਮੌਕੇ ‘ਤੇ ਮੌਜੂਦ ਸੀ। ਨਾਲ ਹੀ ਉਨ੍ਹਾਂ ਦੀ ਪਹਿਲੀ ਪਤਨੀ ਰੀਨਾ ਦੱਤਾ, ਉਨ੍ਹਾਂ ਦੀ ਧੀ ਈਰਾ ਖਾਨ ਅਤੇ ਪੁੱਤਰ ਜੁਨੈਦ ਖਾਨ ਵੀ ਆਏ। ਉਨ੍ਹਾਂ ਦੀ ਦੂਜੀ ਪਤਨੀ ਕਿਰਨ ਰਾਓ ਅਤੇ ਉਨ੍ਹਾਂ ਦਾ ਪੁੱਤਰ ਆਜ਼ਾਦ ਰਾਓ ਖਾਨ ਵੀ ਇਸ ਖੁਸ਼ੀ ਦੇ ਪਲ ਵਿੱਚ ਸ਼ਾਮਲ ਹੋਏ।

ਪੂਰਾ ਪਰਿਵਾਰ ਇਕੱਠਾ ਸੀ, ਜੋ ਦੇਖ ਕੇ ਬਹੁਤ ਚੰਗੀ ਲੱਗਦਾ ਹੈ ਕਿ ਉਹ ਸਾਰੇ ਇੰਨੇ ਚੰਗੇ ਸੰਬੰਧ ਰੱਖਦੇ ਹਨ। ਸਾਬਕਾ ਕ੍ਰਿਕਟਰ ਇਰਫਾਨ ਪਠਾਨ ਨੇ ਵੀ ਆਪਣੀ ਪਤਨੀ ਸਫਾ ਬੇਗ ਨਾਲ ਇਸ ਪਾਰਟੀ ਵਿੱਚ ਪਹੁੰਚੇ ਸਨ। ਇਰਫਾਨ ਨੇ ਸੋਸ਼ਲ ਮੀਡੀਆ ‘ਤੇ ਇੱਕ ਪਿਆਰਾ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਆਮਿਰ ਖਾਨ ਨੂੰ ਜਨਮਦਿਨ ਦਾ ਕੇਕ ਕੱਟਦੇ ਹੋਏ ਦਿਖਾਇਆ ਗਿਆ। ਸਾਰਿਆਂ ਨੇ ਤਾੜੀਆਂ ਵਜਾਈਆਂ ਅਤੇ ਖੁਸ਼ੀ ਮਨਾ ਰਹੇ ਹਨ। ਆਮਿਰ ਨੇ ਪਹਿਲਾਂ ਆਪਣੇ ਛੋਟੇ ਪੁੱਤਰ ਆਜ਼ਾਦ ਨੂੰ ਕੇਕ ਦਾ ਟੁਕੜਾ ਖੁਆਇਆ, ਉਸ ਤੋਂ ਬਾਅਦ ਉਨ੍ਹਾਂ ਦੀਆਂ ਧੀਆਂ ਈਰਾ ਅਤੇ ਗੌਰੀ ਸਪ੍ਰੈਟ ਨੂੰ ਵੀ ਖੁਆਇਆ । ਇਹ ਦੇਖ ਕੇ ਦਿਲ ਖੁਸ਼ ਹੋ ਜਾਦਾ ਹੈ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਅਤੇ ਸਾਥੀ ਪ੍ਰਤੀ ਇੰਨਾ ਪਿਆਰ ਦਿਖਾਇਆ।

ਇਕੱਠੇ ਦੇਖਿਆ ਗਿਆ ਪੂਰਾ ਪਰਿਵਾਰ

ਇਰਫਾਨ ਪਠਾਨ ਨੇ ਇੱਕ ਵੀਡੀਓ ਨੇ ਨਾਲ ਆਮਿਰ ਖਾਨ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਲਿਖਿਆ ਕਿ, “ਆਮਿਰ ਭਾਈ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ” ਨਾਲ ਹੀ ਉਨ੍ਹਾਂ ਨੇ ਈਰਾ ਖਾਨ ਦੀ ਵੀ ਪ੍ਰਸ਼ੰਸਾ ਕੀਤੀ, ਜੋ ਅਗਾਤਸੂ ਫਾਊਂਡੇਸ਼ਨ ਦੇ ਰਾਹੀਂ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਫੈਲਾ ਰਹੀ ਹੈ ਅਤੇ ਲੋਕਾਂ ਦੀ ਮਦਦ ਕਰ ਰਹੀ ਹੈ। ਇਰਫਾਨ ਨੂੰ ਇਹ ਕੰਮ ਬਹੁਤ ਪ੍ਰਭਾਵਸ਼ਾਲੀ ਲੱਗਿਆ। ਪਾਰਟੀ ਤੋਂ ਬਾਅਦ, ਕੁਝ ਵੀਡੀਓ ਪਾਪਰਾਜ਼ੀ ਅਕਾਊਂਟਸ ‘ਤੇ ਵਾਇਰਲ ਹੋਏ। ਇੱਕ ਵੀਡੀਓ ਵਿੱਚ, ਆਮਿਰ ਨੂੰ ਆਪਣੀ ਪ੍ਰੇਮਿਕਾ ਗੌਰੀ ਨਾਲ ਘਰੋਂ ਨਿਕਲਦੇ ਹੋਏ ਦੇਖਿਆ ਗਿਆ। ਜਦੋਂ ਫੋਟੋਗ੍ਰਾਫ਼ਰਾਂ ਨੇ ਉਨ੍ਹਾਂ ਨੂੰ ਫੋਟੋ ਲਈ ਰੁਕਣ ਲਈ ਕਿਹਾ, ਤਾਂ ਉਹ ਦੋਵੇਂ ਖੁਸ਼ੀ ਨਾਲ ਮੁਸਕਰਾਏ ਅਤੇ ਪੋਜ਼ ਦਿੱਤੇ। ਥੋੜ੍ਹੀ ਦੇਰ ਬਾਅਦ, ਰੀਨਾ ਦੱਤਾ ਅਤੇ ਜੁਨੈਦ ਖਾਨ ਵੀ ਬਾਹਰ ਆਏ।

ਇਹ ਮਸ਼ਹੂਰ ਹਸਤੀਆਂ ਪਾਰਟੀ ਵਿੱਚ ਹੋਈਆਂ ਸ਼ਾਮਲ

ਇੱਕ ਹੋਰ ਦਿਲਚਸਪ ਵੀਡੀਓ ਵਿੱਚ, ਆਮਿਰ, ਗੌਰੀ, ਕਿਰਨ ਰਾਓ ਅਤੇ ਆਜ਼ਾਦ ਨੂੰ ਇੱਕੋ ਕਾਰ ਵਿੱਚ ਪਾਰਟੀ ਤੋਂ ਨਿਕਲਦੇ ਹੋਏ ਨਜ਼ਰ ਆਏ। ਅਜਿਹਾ ਲੱਗਦਾ ਹੈ ਕਿ ਪੂਰਾ ਪਰਿਵਾਰ ਇਕੱਠੇ ਜਸ਼ਨ ਮਨਾ ਰਿਹਾ ਸੀ। ਇਸ ਜਨਮਦਿਨ ਦੀ ਪਾਰਟੀ ਵਿੱਚ ਨਾ ਸਿਰਫ਼ ਪਰਿਵਾਰ ਨੇ ਸਗੋਂ ਕੁਝ ਮਸ਼ਹੂਰ ਲੋਕਾਂ ਨੇ ਵੀ ਸ਼ਿਰਕਤ ਕੀਤੀ। ਅਦਾਕਾਰ ਵਿੱਕੀ ਕੌਸ਼ਲ, ਰਿਤੇਸ਼ ਦੇਸ਼ਮੁਖ ਆਪਣੀ ਪਤਨੀ ਜੇਨੇਲੀਆ ਡਿਸੂਜ਼ਾ ਅਤੇ ਨਿਰਮਾਤਾ ਰਿਤੇਸ਼ ਸਿਧਵਾਨੀ ਵੀ ਸ਼ਾਮਲ ਹੋਏ।

ਆਮਿਰ ਖਾਨ ਹੁਣ ਕਿੱਥੇ ਰੁੱਝੇ ਹੋਏ ਹਨ?

ਕੰਮ ਦੀ ਗੱਲ ਕਰੀਏ ਤਾਂ ਆਮਿਰ ਖਾਨ ਇਸ ਸਮੇਂ ਆਪਣੀਆਂ ਆਉਣ ਵਾਲੀਆਂ ਫਿਲਮਾਂ ਵਿੱਚ ਰੁੱਝੇ ਹੋਏ ਹਨ। ਉਹ ਆਪਣੇ ਪੁੱਤਰ ਜੁਨੈਦ ਖਾਨ ਦੀ ਫਿਲਮ “ਏਕ ਦਿਨ” ਦਾ ਸਮਰਥਨ ਕਰ ਰਹੇ ਹਨ, ਜਿਸ ਵਿੱਚ ਸਾਈ ਪੱਲਵੀ ਵੀ ਮੁੱਖ ਭੂਮਿਕਾ ਵਿੱਚ ਹਨ। ਇਹ ਫਿਲਮ 1 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਉਹ “ਲਾਹੌਰ 1947” ਦਾ ਨਿਰਮਾਣ ਵੀ ਕਰ ਰਹੇ ਹਨ, ਜੋ 13 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਕਾਫ਼ੀ ਮਸ਼ਹੂਰ ਹੈ।

NO COMMENTS

LEAVE A REPLY

Please enter your comment!
Please enter your name here

Exit mobile version