Home ਦੇਸ਼ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਔਨਲਾਈਨ ਸੱਟੇਬਾਜ਼ੀ ਐਪ ਮਾਮਲੇ ਦੀ ਪੁੱਛਗਿੱਛ ਲਈ ਪਹੁੰਚੇ...

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਔਨਲਾਈਨ ਸੱਟੇਬਾਜ਼ੀ ਐਪ ਮਾਮਲੇ ਦੀ ਪੁੱਛਗਿੱਛ ਲਈ ਪਹੁੰਚੇ ਈ.ਡੀ. ਦੇ ਦਫ਼ਤਰ

0

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪੁੱਛਗਿੱਛ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਦਫ਼ਤਰ ਪਹੁੰਚ ਗਏ ਹਨ। ਉਨ੍ਹਾਂ ਤੋਂ ਔਨਲਾਈਨ ਸੱਟੇਬਾਜ਼ੀ ਐਪ ਮਾਮਲੇ ਨੂੰ ਲੈ ਕੇ ਸਵਾਲ ਜਵਾਬ ਕੀਤੇ ਜਾਣ ਗਏ। ਇਸ ਆਨਲਾਈਨ ਬੈਟਿੰਗ ਐਪ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਸੋਨੂੰ ਸੂਦ ਤੋਂ ਇਲਾਵਾ ਕ੍ਰਿਕਟਰ ਰੌਬਿਨ ਉਥੱਪਾ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਈ.ਡੀ. ਨੇ ਇਸ ਮਾਮਲੇ ਵਿੱਚ ਕ੍ਰਿਕਟਰ ਯੁਵਰਾਜ ਸਿੰਘ ਤੋਂ ਵੀ ਪੁੱਛਗਿੱਛ ਕੀਤੀ ਹੈ।

‘OneXBet’ ਐਪ ਕੀ ਹੈ ਜਿਸ ਬਾਰੇ ਇੰਨੀ ਚਰਚਾ ਹੋ ਰਹੀ ਹੈ?

ਕੰਪਨੀ ਦੇ ਅਨੁਸਾਰ, ‘OneXBet’ ਇੱਕ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਸੱਟੇਬਾਜ਼ੀ ਐਪ ਹੈ ਜਿਸਦਾ ਸੱਟੇਬਾਜ਼ੀ ਕਾਰੋਬਾਰ ਵਿੱਚ 18 ਸਾਲਾਂ ਦਾ ਤਜਰਬਾ ਹੈ। ਬ੍ਰਾਂਡ ਦੇ ਗਾਹਕ ਹਜ਼ਾਰਾਂ ਖੇਡ ਸਮਾਗਮਾਂ ‘ਤੇ ਸੱਟਾ ਲਗਾ ਸਕਦੇ ਹਨ। ਕੰਪਨੀ ਦੀ ਵੈੱਬਸਾਈਟ ਅਤੇ ਐਪ 70 ਭਾਸ਼ਾਵਾਂ ਵਿੱਚ ਉਪਲਬਧ ਹਨ। ਏਜੰਸੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਹੋਰ ਐਥਲੀਟਾਂ ਅਤੇ ਮਸ਼ਹੂਰ ਹਸਤੀਆਂ ਤੋਂ ਪੁੱਛਗਿੱਛ ਕਰਨ ਦੀ ਉਮੀਦ ਹੈ। ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਅਸਲ-ਧਨ ਵਾਲੇ ਔਨਲਾਈਨ ਗੇਮਿੰਗ ‘ਤੇ ਪਾਬੰਦੀ ਲਗਾਉਣ ਵਾਲਾ ਇੱਕ ਕਾਨੂੰਨ ਪਾਸ ਕੀਤਾ ਹੈ।

ਕੀ ਹੈ ਪੂਰਾ ਮਾਮਲਾ?

ਤਹਾਨੂੰ ਦੱਸ ਦਈਏ ਕਿ ਇਹ ਜਾਂਚ ਕਥਿਤ ਗੈਰ-ਕਾਨੂੰਨੀ ਸੱਟੇਬਾਜ਼ੀ ਐਪਸ ਨਾਲ ਸਬੰਧਤ ਹੈ। ਅਰੋਪ ਹੈ ਕਿ ਇਸ ਸਟੇਬਾਜ਼ੀ ਐਪ  ਨੇ ਕਈ ਨਿਵੇਸ਼ਕਾਂ ਅਤੇ ਵਿਅਕਤੀਆਂ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਹੈ ਜਾਂ ਵੱਡੀ ਮਾਤਰਾ ਵਿੱਚ ਟੈਕਸ ਦੀ ਚੋਰੀ ਕੀਤੀ ਹੈ। ਕੰਪਨੀ ਦੇ ਅਨੁਸਾਰ, 1xBet  ਸੱਟੇਬਾਜ਼ੀ ਪਲੇਟਫਾਰਮ ਵਿੱਚ 18 ਸਾਲਾਂ ਦਾ ਤਜਰਬਾ ਦੇ ਨਾਲ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਕੰਪਨੀ ਦੇ ਅਨੁਸਾਰ, ਬ੍ਰਾਂਡ ਵਿੱਚ ਸ਼ਾਮਲ ਹੋਣ ਵਾਲੇ ਗਾਹਕ ਹਜ਼ਾਰਾਂ ਖੇਡ ਸਮਾਗਮਾਂ ‘ਤੇ ਸੱਟਾ ਲਗਾ ਸਕਦੇ ਹਨ, ਕੰਪਨੀ ਦੀ ਵੈੱਬਸਾਈਟ ਅਤੇ ਐਪ 70 ਭਾਸ਼ਾਵਾਂ ਵਿੱਚ ਉਪਲਬਧ ਹੈ।

NO COMMENTS

LEAVE A REPLY

Please enter your comment!
Please enter your name here

Exit mobile version