Home ਦੇਸ਼ 7 ਜੁਲਾਈ ਤੋਂ ਲਾਪਤਾ DU ਦੀ ਵਿਦਿਆਰਥਣ ਦੀ ਯਮੁਨਾ ‘ਚੋਂ ਮਿਲੀ...

7 ਜੁਲਾਈ ਤੋਂ ਲਾਪਤਾ DU ਦੀ ਵਿਦਿਆਰਥਣ ਦੀ ਯਮੁਨਾ ‘ਚੋਂ ਮਿਲੀ ਲਾਸ਼

0

ਦਿੱਲੀ : ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਯਮੁਨਾ ’ਚੋਂ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਜਿਸ ਮਗਰੋਂ ਕਈ ਤਰ੍ਹਾਂ ਦੇ ਸਵਾਲ ਉਠ ਰਹੇ ਹਨ। ਮ੍ਰਿਤਕ ਸਟੂਡੈਂਟ ਸਨੇਹਾ ਦੇਬਨਾਥ ਦੀ ਲਾਸ਼ 13 ਜੁਲਾਈ ਨੂੰ ਗੀਤਾ ਕਾਲੋਨੀ ਫਲਾਈਓਵਰ ਦੇ ਹੇਠਾਂ ਤੋਂ ਮਿਲੀ ਸੀ। 19 ਸਾਲਾ ਸਨੇਹਾ ਮੂਲ ਰੂਪ ਵਿੱਚ ਤ੍ਰਿਪੁਰਾ ਦੀ ਰਹਿਣ ਵਾਲੀ ਸੀ ਅਤੇ ਦਿੱਲੀ ਵਿੱਚ ਪੜ੍ਹ ਰਹੀ ਸੀ। ਉਹ 7 ਜੁਲਾਈ ਤੋਂ ਲਾਪਤਾ ਸੀ ਅਤੇ ਆਖਰੀ ਵਾਰ ਉਸੇ ਦਿਨ ਆਪਣੇ ਪਰਿਵਾਰ ਨਾਲ ਗੱਲ ਕੀਤੀ ਸੀ।

ਹੁਣ ਗੱਲ ਆਉਂਦੀ ਹੈ ਕਿ ਇਸ ਲੜਕੀ ਦੀ ਜਦੋਂ ਭਾਲ ਕੀਤੀ ਜਾ ਰਹੀ ਤਾਂ ਆਖਰੀ ਵਾਰ ਇਸ ਨੂੰ ਸਿਗਨੇਚਰ ਬ੍ਰਿਜ ਦੇ ਨੇੜੇ ਦੇਖਿਆ ਗਿਆ ਸੀ। ਜਿਸ ਟੈਕਸੀ ਵਿੱਚ ਉਹ ਬੈਠੀ ਸੀ, ਉਸ ਦੇ ਡਰਾਈਵਰ ਨੇ ਕਿਹਾ ਕਿ ਉਸਨੇ ਸਨੇਹਾ ਨੂੰ ਪੁਲ ‘ਤੇ ਉਤਾਰ ਦਿੱਤਾ ਸੀ। ਸਨੇਹਾ ਕੁਝ ਸਮਾਂ ਉਥੇ ਖੜੀ ਰਹੀ ਅਤੇ ਬਾਅਦ ’ਚ ਗਾਇਬ ਹੋ ਜਾਂਦੀ ਹੈ। ਪਰ ਏਥੇ ਨਾ ਤਾਂ ਬ੍ਰਿਜ਼ ਨੇੜੇ ਕਿਸੇ CCTV ’ਚ ਇਹ ਕੈਦ ਹੋਇਆ ਕਿ ਬਾਅਦ ਚ ਸਨੇਹਾ ਕਿੱਥੇ ਗਈ ਤੇ ਕਿੱਥੇ ਨਹੀਂ ਕਿਉਂਕਿ ਬ੍ਰਿਜ਼ ਦੇ ਕੁੱਝ ਕੁ CCTV ਕੈਮਰੇ ਨਹੀਂ ਸੀ ਚੱਲ ਰਹੇ।

ਜ਼ਿਕਰਯੋਗ ਹੈ ਕਿ 7 ਜੁਲਾਈ ਦੀ ਸਵੇਰ ਨੂੰ ਸਨੇਹਾ ਨੇ ਈਮੇਲ ਅਤੇ ਮੈਸੇਜਿੰਗ ਐਪਸ ਰਾਹੀਂ ਆਪਣੇ ਕੁਝ ਨਜ਼ਦੀਕੀ ਦੋਸਤਾਂ ਨੂੰ ਭਾਵਨਾਤਮਕ ਸੰਦੇਸ਼ ਭੇਜੇ ਸਨ। ਦੋਸਤਾਂ ਅਨੁਸਾਰ, ਸਨੇਹਾ ਪਿਛਲੇ ਕੁਝ ਮਹੀਨਿਆਂ ਤੋਂ ਤਣਾਅ ਵਿੱਚ ਸੀ ਅਤੇ ਮਾਨਸਿਕ ਤੌਰ ‘ਤੇ ਚੱਲ ਰਹੀ ਸੀ।ਪੁਲਿਸ ਟੀਮ ਵੱਲੋਂ ਨਿਗਮ ਬੋਧ ਘਾਟ ਤੋਂ ਨੋਇਡਾ ਤੱਕ ਖੋਜ ਆਪ੍ਰੇਸ਼ਨ ਚਲਾਇਆ ਗਿਆ। 13 ਜੁਲਾਈ ਨੂੰ ਉਸਦੀ ਲਾਸ਼ ਗੀਤਾ ਕਾਲੋਨੀ ਫਲਾਈਓਵਰ ਦੇ ਹੇਠਾਂ ਯਮੁਨਾ ਦੇ ਕੰਢੇ ਤੋਂ ਮਿਲੀ।

NO COMMENTS

LEAVE A REPLY

Please enter your comment!
Please enter your name here

Exit mobile version